Close
Menu

ਤਾਈਵਾਨ ‘ਚ ਚੀਨ ਤੋਂ ਆਜ਼ਾਦੀ ਲਈ ਸੜਕਾਂ ‘ਤੇ ਉਤਰੇ ਲੋਕ

-- 22 October,2018

ਤਾਇਪੇ — ਤਾਈਵਾਨ ‘ਚ ਹਜ਼ਾਰਾਂ ਆਜ਼ਾਦੀ ਸਮਰਥਕ ਸ਼ਨੀਵਾਰ ਨੂੰ ਸੜਕਾਂ ‘ਤੇ ਉਤਰ ਆਏ। ਚੀਨ ਵੱਲੋਂ ਇਸ ਟਾਪੂ ‘ਤੇ ਲਗਾਤਾਰ ਦਬਾਅ ਵਧਾਏ ਜਾਣ ਅਤੇ ਰਾਸ਼ਟਰਪਤੀ ਤਸਾਈ ਇੰਗ ਵੇਨ ਵੱਲੋਂ ਬੀਜਿੰਗ ਅਤੇ ਆਜ਼ਾਦੀ ਸਮਰਥਕ ਗੁਟਾਂ ਨੂੰ ਖੁਸ਼ ਰੱਖਣ ਦੇ ਯਤਨਾਂ ਵਿਚਾਲੇ ਇਹ ਵਿਰੋਧ ਪ੍ਰਦਰਸ਼ਨ ਤਾਇਪੇ ‘ਚ ਹੋਇਆ।  ਪਿਛਲੇ 20 ਸਾਲਾ ‘ਚ ਤਾਈਵਾਨ ‘ਚ ਆਜ਼ਾਦੀ ਦੇ ਸਮਰਥਨ ‘ਚ ਇਹ ਸਭ ਤੋਂ ਵੱਡਾ ਪ੍ਰਦਰਸ਼ਨ ਦੱਸਿਆ ਜਾ ਰਿਹਾ ਹੈ। ਉਥੇ ਰਾਸ਼ਟਰਪਤੀ ਨੇ ਰੈਲੀ ਤੋਂ ਬਾਅਦ ਚੀਨ ਨਾਲ ਸੰਬੰਧਾਂ ‘ਤੇ ਗੱਲਬਾਤ ਕਾਇਮ ਰੱਖਣ ਦੀ ਗੱਲ ਕਹੀ ਹੈ।
ਫਾਰਮੋਸਾ ਅਲਾਇੰਸ ਦੀ ਅਗਵਾਈ ‘ਚ ਪ੍ਰਦਰਸ਼ਨਕਾਰੀ ਸੱਤਾਧਾਰੀ ਡੈਮੋਕ੍ਰੇਟਿਕ ਪ੍ਰੋਗੈਸਿਵ ਪਾਰਟੀ (ਡੀ. ਪੀ. ਪੀ.) ਦੇ ਦਫਤਰ ਬਾਹਰ ਇਕੱਠੇ ਹੋਏ। ਇਸ ਦੌਰਾਨ ਪ੍ਰਦਰਸ਼ਨਕਾਰੀ ਆਜ਼ਾਦੀ ਲਈ ਜਨਮਤ ਸੰਗ੍ਰਹਿ ਕਰਾਉਣ ਅਤੇ ਚੀਨ ਵੱਲੋਂ ਜ਼ਬਰਦਸਤੀ ਕਬਜ਼ੇ ਖਿਲਾਫ ਨਾਅਰੇ ਲਾ ਰਹੇ ਸਨ। ਦੱਸ ਦਈਏ ਕਿ ਫਾਰਮੋਸਾ ਅਲਾਇੰਸ ਨੂੰ ਆਜ਼ਾਦੀ ਸਮਰਥਕ ਤਾਈਵਾਨ ਦੇ 2 ਸਾਬਕਾ ਰਾਸ਼ਟਰਪਤੀਆਂ ਲੀ-ਥੇਂਗ ਹੁਈ ਅਤੇ ਚਨ ਸੁਈ ਬਿਆਨ ਦਾ ਸਮਰਥਨ ਹਾਸਲ ਹੈ। ਆਯੋਜਕਾਂ ਨੇ ਰੈਲੀ ‘ਚ ਲਗਭਗ 80 ਹਜ਼ਾਰ ਲੋਕਾਂ ਦੇ ਸ਼ਿਰਕਤ ਕਰਨ ਦੀ ਗੱਲ ਕਹੀ ਹੈ। ਇਸ ਸਬੰਧ ‘ਚ ਪੁਲਸ  ਦੀ ਪ੍ਰਤੀਕਿਰਿਆ ਨਾ ਮਿਲ ਸਕੀ। ਦਰਅਸਲ 1949 ‘ਚ ਗ੍ਰਹਿ ਯੁੱਧ ਦੀ ਸਮਾਪਤੀ ਤੋਂ ਬਾਅਦ ਵੀ ਤਾਈਵਾਨ ਨੂੰ ਚੀਨ ਇਕ ਸੂਬਾ ਦੇ ਤੌਰ ‘ਤੇ ਦੇਖਦਾ ਹੈ। ਤਾਈਵਾਨ ਇਕ ਸੁਤੰਤਰ ਰਾਸ਼ਟਰ ਹੋਣ ਨਾਲ ਹੀ ਉਸ ਦੀ ਆਪਣੀ ਕਰੰਸੀ, ਰਾਜਨੀਤਕ ਅਤੇ ਜੁਡੀਸ਼ਅਲ ਵਿਵਸਥਾ ਹੈ। ਪਰ ਉਸ ਨੂੰ ਰਸਮੀ ਤੌਰ ਤੋਂ ਸੁਤੰਤਰ ਰਾਸ਼ਟਰ ਦਾ ਦਰਜਾ ਹਾਸਲ ਨਹੀਂ ਹੈ।
ਆਜ਼ਾਦੀ ਨੂੰ ਲੈ ਕੇ ਹੋ ਰਹੇ ਅੰਦੋਲਨ ‘ਚ ਸੱਤਾਧਾਰੀ ਪਾਰਟੀ ਦੇ ਮੈਂਬਰਾਂ ਦੇ ਸ਼ਾਮਲ ਨਾ ਹੋਣ ‘ਤੇ ਸੱਤਾਧਾਰੀ ਡੀ. ਪੀ. ਪੀ. ਦਾ ਰਵੱਈਆ ਵੀ ਦੇਖਣ ਲਾਇਕ ਹੈ। ਉਂਝ ਤਾਂ ਉਸ ਨੂੰ ਆਜ਼ਾਦੀ ਸਮਰਥਕ ਮੰਨਿਆ ਜਾਂਦਾ ਹੈ ਪਰ ਪਾਰਟੀ ਨੇ ਰੈਸੀ ‘ਚ ਆਪਣੇ ਅਧਿਕਾਰੀਆਂ ਅਤੇ ਨੇਤਾਵਾਂ ਨੂੰ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ਖਾਸ ਗੱਲ ਇਹ ਹੈ ਕਿ ਆਜ਼ਾਦੀ ਸਮਰਥਕ ਆਪਣੇ ਮੈਂਬਰਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦੇ ਹੋਏ ਡੀ. ਪੀ. ਪੀ. ਨੇ ਵੀ ਚੀਨ ਦੇ ਕਬਜ਼ੇ ਖਿਲਾਫ ਰੈਲੀ ਆਯੋਜਿਤ ਕੀਤੀ ਸੀ।

Facebook Comment
Project by : XtremeStudioz