Close
Menu

ਤਾਈਵਾਨ ‘ਚ ਚੀਨ ਦੀ ਸਿੱਖਿਆ ਨੀਤੀ ਖਿਲਾਫ ਸਟੂਡੈਂਟਸ ਨੇ ਕੀਤਾ ਪ੍ਰਦਰਸ਼ਨ

-- 01 August,2015

ਤਾਈਪੇ-ਤਾਈਵਾਨ ‘ਚ ਚੀਨ ਦੀ ਸਿੱਖਿਆ ਨੀਤੀ ਅਚੇ ਨਵੀਆਂ ਕਿਤਾਬਾਂ ਜੇ ਵਿਰੋਧ ‘ਚ ਸੈਂਕੜੇ ਸਟੂਡੈਂਟਸ ਨੇ ਸ਼ੁੱਕਰਵਾਰ ਨੂੰ ਐਜੂਕੇਸ਼ਨ ਮਿਨੀਸਟ੍ਰੀ ਦੇ ਬਾਹਰ ਪ੍ਰਦਰਸ਼ਨ ਕੀਤਾ। ਸਟੂਡੈਂਟਸ ਦਾ ਦੋਸ਼ ਹੈ ਕਿ ਇਨ੍ਹਾਂ ਕਿਤਾਬਾਂ ਰਾਹੀਂ ਚੀਨ ਆਪਣੀਆਂ ਨੀਤੀਆਂ ਦਾ ਪ੍ਰਸਾਰ ਕਰਨਾ ਚਾਹ ਰਿਹਾ ਹੈ। ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਲਗਭਗ 700 ਸਟੂਡੈਂਟਸ ਮਿਨੀਸਟ੍ਰੀ ਦੇ ਬਾਹਰ ਲੱਗੇ ਬੈਰੀਕੇਡ ‘ਤੇ ਚੜ੍ਹ ਗਏ, ਜਦੋਂ ਕਿ ਲਗਭਗ 200 ਸਟੂਡੈਂਟਸ ਮਿਨੀਸਟ੍ਰੀ ਕੰਪਾਉਂਡ ਅੰਦਰ ਦਾਖਲ ਹੋ ਗਏ ਅਤੇ ਐਜੂਕੇਸ਼ਨ ਮਿਨੀਸਟਰ ਨਾਲ ਮੁਲਾਕਾਤ ਕਰਨਗੇ ਕਿ ਮੰਗ ਕਰਨ ਲੱਗੇ। ਉਨ੍ਹਾਂ ਨੇ ਕਿਹਾ ਕਿ ਪੁਲਸ ਨੂੰ ਸਟੂਡੈਂਟਸ ਨੂੰ ਉਥੋਂ ਨਾ ਹਟਾਉਣ ਦਾ ਹੁਕਮ ਮਿਲਿਆ ਹੈ। ਸਟੂਡੈਂਟਸ ਦਾ ਦੋਸ਼ ਹੈ ਕਿ ਹਾਈ ਸਕੂਲ ਦੀਆਂ ਕਿਤਾਬਾਂ ‘ਚ ਇਮਤਿਹਾਨ ਨਾਲ ਛੇੜਛਾੜ ਕੀਤੀ ਗਈ ਹੈ ਤਾਂ ਕਿ ਸਟੂਡੈਂਟਸ ਨੂੰ ਗੁੰਮਰਾਹ ਕੀਤਾ ਜਾ ਸਕੇ। ਪਿਛਲੇ ਹਫਤੇ ਇਕ ਸਟੂਡੈਂਟ ਨੇ ਆਤਮਹੱਤਿਆ ਕਰ ਲਈਸੀ। ਸਰਕਾਰ ਦੇ ਚੀਨ ਸਮਰਥਿਤ ਨੀਤੀ ਖਿਲਾਫ ਪਿਛਲੇ ਕੁਝ ਮਹੀਨੇ ਤੋਂ ਨੌਜਵਾਨ ਕਾਰਕੁੰਨ ਸੜਕਾਂ ‘ਤੇ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਮਿਨੀਸਟ੍ਰੀ ਦਾ ਘਿਰਾਓ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਦੀ ਪੁਲਸ ਨਾਲ ਝੜਪ ਵੀ ਹੋ ਰਹੀ ਹੈ। ਇਸ ਵਿਰੋਧ ਪ੍ਰਦਰਸ਼ਨ ‘ਚ ਤਾਈਵਾਨ ਦੇ ਨੌਜਵਾ੍ਵਾਂ ਵਿਚਾਲੇ ਰਾਸ਼ਟਰਵਾਦ ਦੀ ਝਲਕ ਦਿਖ ਰਹੀ ਹੈ ਅਤੇ ਉਹ ਚੀਨ ਦੀ ਬਜਾਏ ਤਾਈਵਾਨ ਦੇ ਰੂਪ ਨਾਲ ਆਪਣੀ ਪਛਾਣ ਬਣਾਉਣਾ ਚਾਹ ਰਹੇ ਹਨ।

Facebook Comment
Project by : XtremeStudioz