Close
Menu

ਤਾਈਵਾਨ ਦੇ ਵਫਦ ਵਲੋਂ ਸੁਖਬੀਰ ਬਾਦਲ ਨਾਲ ਮੁਲਾਕਾਤ,ਤਾਈਵਾਨ ਟਾਊਨਸ਼ਿਪ ਸਥਾਪਿਤ ਕਰਨ ਦਾ ਸੱਦਾ

-- 10 September,2013

1a

ਚੰਡੀਗੜ੍ਹ, 10 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਤਾਈਵਾਨ ਦੇ ਵਫਦ ਨੂੰ ਸੂਬੇ ਵਿਚ ਤਾਈਵਾਨ ਟਾਊਨਸ਼ਿਪ ਸਥਾਪਿਤ ਕਰਨ ਦਾ ਸੱਦਾ ਦਿੱਤਾ ਗਿਆ ਹੈ। ਅੱਜ ਇੱਥੇ ਤਾਈਵਾਨ ਦੇ ਭਾਰਤ ਵਿਚ ਸਾਬਕਾ ਰਾਜਦੂਤ ਤੇ ਸੀ.ਟੀ.ਬੀ.ਸੀ. ਬੈਂਕ ਦੇ ਸੀਨੀਅਰ ਸਲਾਹਕਾਰ ਸ੍ਰੀ  ਫਿਲਿਪ ਵੇਨ-ਚਾਈ ਦੀ ਅਗਵਾਈ ਵਾਲੇ ਵੱਖ-ਵੱਖ ਖੇਤਰਾਂ ਦੀਆਂ ਪ੍ਰਸਿੱਧ  ਤਾਈਵਾਨੀ ਕੰਪਨੀਆਂ ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਦੋ ਮੈਗਾ ਫੂਡ ਪ੍ਰੋਸੈਸਿੰਗ ਪਾਰਕ ਸਰਹਿੰਦ ਤੇ ਫਾਜਿਲਕਾ ਵਿਖੇ ਸਥਾਪਿਤ ਕੀਤੇ ਜਾਣਗੇ।

ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਤੇ ਤਾਈਵਾਨ ਵਿਚ ਵਪਾਰ ਵਾਧੇ ਦੀ ਅਸੀਮ ਸੰਭਾਵਨਾਵਾਂ ਮੌਜੂਦ ਹਨ ਤੇ ਦੋਵੇਂ ਧਿਰਾਂÎ ਫੂਡ ਪ੍ਰੋਸੈਸਿੰਗ, ਆਈ.ਟੀ., ਹਾਰਡਵੇਅਰ, ਖੇਤੀਬਾੜੀ, ਕੋਲਡ ਚੇਨ  ਦੇ ਖੇਤਰ ਵਿਚ ਵਪਾਰ ਨੂੰ ਵੱਡਾ ਹੁਲਾਰਾ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਟੇਕ ਆਫ ਸਟੇਜ ‘ਤੇ ਹੈ ਅਤੇ 120 ਕਰੋੜ ਦੀ ਵਸੋਂ ਨਾਲ ਭਾਰਤ ਵਿਚ ਦੁਨੀਆਂ ਵਿਚ ਸਭ ਤੋਂ ਵੱਡਾ ਬਾਜ਼ਾਰ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਉੱਥੇ ਵਰਤਮਾਨ ਸਮੇਂ ਭਾਰਤ ਵਿਚ 50 ਕਰੋੜ ਦੇ ਕਰੀਬ ਮੱਧ ਵਰਗੀ ਜਨਸੰਖਿਆ ਹੈ,ਜਿਨ੍ਹਾਂ ਕੋਲ ਵੱਡੀ ਖ੍ਰੀਦ ਸ਼ਕਤੀ ਹੈ। ਸ. ਬਾਦਲ ਨੇ ਦੱਸਿਆ ਕਿ ਪੰਜਾਬ ਜਿੱਥੇ ਪ੍ਰਤੀ ਵਿਅਕਤੀ ਆਮਦਨ ਵਿਚ ਸਭ ਤੋਂ ਉੱਪਰ ਹੈ ਉੱਥੇ ਪ੍ਰਤੀ ਵਿਅਕਤੀ ਖਪਤ ਵਿਚ ਵੀ ਪੰਜਾਬ ਦੇਸ਼ ਭਰ ਵਿਚੋਂ ਮੋਹਰੀ ਹੈ। ਤਾਈਵਾਨ ਵਲੋਂ ਖੇਤੀ ਤੇ ਹੋਰਨਾਂ ਖੇਤਰਾਂ ਵਿਚ ਤਕਨੀਕ ਦੇ ਸਹਿਯੋਗ ਦੀ ਮੰਗ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਕੋਲ ਦੇਸ਼ ਦਾ ਸਿਰਫ 2 ਫੀਸਦੀ ਖੇਤਰ ਹੈ ਜਦਕਿ ਉਹ ਦੇਸ਼ ਦੇ ਅੰਨ ਭੰਡਾਰ ਵਿਚ 60 ਫੀਸਦੀ ਹਿੱੱਸਾ ਪਾਉਂਦਾ ਹੈ। ਉਨ੍ਹਾਂ ਕਿਹਾ ਕਿ ‘ਪੰਜਾਬ ਦੇ  ਕਿਸਾਨਾਂ ਦੀ ਮਿਹਨਤ ਤੇ ਤਾਈਵਾਨ ਦੀ ਤਕਨੀਕੀ ਸਮੱਰਥਾ ਮਿਲਕੇ ਉਦਯੋਗਿਕ ਖੇਤਰ ਵਿਚ ਕ੍ਰਾਂਤੀ ਲਿਆ ਸਕਦੇ ਹਨ।’

ਫੂਡ ਪ੍ਰੋਸੈਸਿੰਗ ਖੇਤਰ ਨੂੰ ਭਵਿੱਖ ਵਿਚ ਸਭ ਤੋਂ ਵੱਧ ਤੇਜੀ ਨਾਲ ਵਧਣ ਵਾਲਾ ਖੇਤਰ ਕਰਾਰ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੁਝ ਦਿਨ ਪਹਿਲਾਂ ਹੀ ਐਗਰੋ ਸਨਅਤ ਨੀਤੀ 2013 ਦਾ ਐਲਾਨ ਕੀਤਾ ਗਿਆ ਹੈ, ਜਿਸ ਤਹਿਤ 1 ਤੋਂ 100 ਕਰੋੜ ਤੱਕ ਦੇ ਉਦਯੋਗਾਂ ਲਈ 90 ਫੀਸਦੀ ਤੱਕ ਵੈਟ ਤੇ ਸੀ.ਐਸ.ਟੀ., ਜਾਇਦਾਦ  ਕਰ, ਸਟੈਂਪ ਡਿਊਟੀ ਆਦਿ ਵਿਚ ਛੋਟ ਦਿੱਤੀ ਗਈ ਹੈ।

ਸ. ਬਾਦਲ ਨੇ ਵਫਦ ਨੂੰ ਦੱਸਿਆ ਕਿ ਵਿਸ਼ਵ ਬੈਂਕ ਵਲੋਂ 2009 ਵਿਚ ਇਕ ਸਰਵੇਖਣ ਦੌਰਾਨ ਪੰਜਾਬ ਦੇ ਸਨਅਤੀ ਸ਼ਹਿਰ ਲੁਧਿਆਣਾ ਨੂੰ  ਨਿਵੇਸ਼ ਲਈ ਪਸੰਦੀਦਾ ਥਾਂ ਐਲਾਨਿਆ ਗਿਆ ਸੀ।

ਤਾਈਵਾਨ ਦੀਆਂ ਕੰਪਨੀਆਂ ਜੋ ਕਿ ਜਿਆਦਾਤਰ ਚੀਨ ਵਿਚ ਨਿਵੇਸ਼ ਕਰਦੀਆਂ ਹਨ, ਦੇ ਪ੍ਰਤੀਨਿਧੀਆਂ ਨੂੰ ਸ. ਬਾਦਲ ਨੇ ਦੱਸਿਆ ਕਿ ਪੰਜਾਬ ਪਾਕਿਸਤਾਨ ਦੇ ਨਾਲ ਲਗਦਾ ਹੋਣ ਕਰਕੇ ਤਾਈਵਾਨੀ ਕੰਪਨੀਆਂ ਇੱਥੋਂ ਆਸਾਨੀ ਨਾਲ ਖਾੜੀ ਦੇ ਦੇਸ਼ਾਂ ਤੱਕ ਆਪਣੇ ਉਤਪਾਦ ਸਪਲਾਈ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸ਼ਾਂਝੀ ਜਾਂਚ ਚੌਂਕੀ ਰਾਹੀਂ 137 ਵਸਤਾਂ ਦਾ ਹੀ ਵਪਾਰ ਹੋ ਰਿਹਾ ਹੈ ਪਰ ਇਹ ਜਲਦ ਹੀ 1400 ਵਸਤਾਂ ਤੱਕ ਵਧਾ ਦਿੱਤਾ ਜਾਵੇਗਾ, ਜੋ ਕਿ ਨਿਵੇਸ਼ਕਾਂ ਨੂੰ ਮਿਡਲ ਈਸਟ ਤੇ ਅੱਗੋਂ ਅਫਰੀਕੀ ਦੇਸ਼ਾਂ ਤੱਕ ਪਹੁੰਚ ਬਣਾਕੇ ਵਿਸ਼ਵ ਵਿਚ ਸਭ ਤੋਂ ਵੱਡੀ ਮੰਡੀ ਮੁਹੱਈਆ ਕਰਵਾਏਗਾ।

ਸ. ਬਾਦਲ ਨੇ ਵਫਦ ਨੂੰ ਹਾਊਸਿੰਗ ਦੇ ਖੇਤਰ ਵਿਚ ਵੀ ਨਿਵੇਸ਼ ਦਾ ਸੱਦਾ ਦਿੱਤਾ ਤੇ ਦੱਸਿਆ ਕਿ ਅਗਲੇ 3 ਸਾਲਾਂ ਤੱਕ ਸੂਬੇ ਦੇ ਸ਼ਹਿਰਾਂ ‘ਤੇ 10 ਹਜ਼ਾਰ ਕਰੋੜ ਰੁਪੈ ਖਰਚ ਕਰਕੇ ਵਿਸ਼ਵ ਪੱਧਰੀ ਢਾਂਚਾਂ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਇਸ ਮੌਕੇ  ਵਫਦ ਦੇ ਮੁਖੀ ਫਿਲਿਪ ਵੇਨ-ਚਾਈ   ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ 4 ਸਾਲ ਭਾਰਤ ਵਿਚ ਰਾਜਦੂਤ ਰਹੇ ਹਨ ਤੇ ਇਹ ਪਹਿਲੀ ਵਾਰ ਹੈ ਕਿ ਨਿਵੇਸ਼ਕਾਂ ਦਾ ਇੰਨਾ ਵੱਡਾ ਵਫਦ ਕਿਸੇ ਸੂਬੇ ਵਿਚ ਨਿਵੇਸ਼ ਲਈ ਗੱਲਬਾਤ ਕਰ ਰਿਹਾ ਹੋਵੇ। ਉਨ੍ਹਾਂ ਦੱਸਿਆ ਕਿ ‘ਤਾਈਵਾਨ ਤੇ ਪੰਜਾਬ ਵਿਚ ਕਾਫੀ ਕੁਝ ਸਾਂਝਾ ਹੈ, ਤੇ ਸਭ ਤੋਂ ਵੱਡੀ ਗੱਲ ਹੈ ਕਿ ਦੋਹਾਂ ਦਾ ਖੇਤਰਫਲ ਲਗਭਗ ਇਕੋ ਜਿਨ੍ਹਾਂ ਹੈ ਪਰ ਜਿੱਥੇ ਪੰਜਾਬ ਨੇ ਖੇਤੀ ਉਤਪਾਦਨ ਵਿਚ ਵਿਸ਼ਵ ਭਰ ਵਿਚ ਨਾਮਨਾ ਖੱਟਿਆ ਹੈ ਉੱਥੇ ਤਾਇਵਾਨ ਨੇ ਤਕਨੀਕੀ ਖੋਜ ਦੇ ਮਾਮਲੇ ਵਿਚ ਵਿਸ਼ਵ ਦੀ ਅਗਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਤਾਈਵਾਨ ਦੀਆਂ ਕੰਪਨੀਆਂ ਵਲੋਂ ਜਿਆਦਾ ਨਿਵੇਸ਼ ਚੀਨ ਤੇ ਆਸੀਆਨ ਦੇਸ਼ਾਂ ਵਿਚ ਕੀਤਾ ਜਾ ਰਿਹਾ ਹੈ, ਪਰ ਹੁਣ ਇਹ ਕੰਪਨੀਆਂ ਵਲੋਂ ਪੰਜਾਬ ਵਿਚ ਦਿਲਚਸਪੀ ਦਿਖਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡਾ ਮੁੱਖ ਮਕਸਦ ਖੇਤੀ ਖੇਤਰ ਤੇ ਫੂਡ ਪ੍ਰੋਸੈਸਿੰਗ ਵਿਚ ਨਿਵੇਸ਼ ਹੈ, ਜਿਸਦੇ ਵਾਧੇ ਦੀਆਂ ਅਸੀਮ ਸੰਭਾਵਨਾਵਾਂ ਮੌਜੂਦ ਹਨ।

ਇਸ ਤੋਂ ਪਹਿਲਾਂ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ. ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਵਫਦ ਨਾਲ ਵਿਚਾਰ ਚਰਚਾ ਦੌਰਾਨ ਦੱਸਿਆ ਕਿ ਪੰਜਾਬ ਬਾਸਮਤੀ ਦਾ ਸਭ ਤੋਂ ਵੱਡਾ ਬਰਾਮਦਕਾਰ ਹੈ ਅਤੇ ਇਸ ਤੋਂ ਇਲਾਵਾ ਝੋਨੇ ਤੇ ਕਣਕ ਤੋਂ ਇਲਾਵਾ ਸਬਜ਼ੀਆਂ ਦਾ ਵੱਡਾ ਉਤਪਾਦਨ ਹੁੰਦਾ ਹੈ, ਜਿਸਦੀ ਸਾਂਭ ਸੰਭਾਲ ਲਈ ਸੂਬੇ ਵਿਚ ਕੋਲਡ ਚੇਨ ਦੀ ਸਥਾਪਨਾ ਲੋੜੀਂਦੀ ਹੈ। ਸ. ਕੈਰੋਂ ਵਲੋਂ ਵਫਦ ਨੂੰ ਕੋਲਡ ਚੇਨ ਵਿਚ ਨਿਵੇਸ਼ ਦਾ ਸੱਦਾ ਦਿੱਤਾ ਗਿਆ।

ਵਿਚਾਰ ਚਰਚਾ ਦੌਰਾਨ ਜਿੱਥੇ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਵਫਦ ਵਲੋਂ ਪੰਜਾਬ ਵਿਚ ਨਿਵੇਸ਼  ਕਰਨ ਦੀ ਚੋਣ ਲਈ ਧੰਨਵਾਦ ਕੀਤਾ ਉੱਥੇ ਉਦਯੋਗ ਮੰਤਰੀ ਸ੍ਰੀ ਅਨਿਲ ਜੋਸ਼ੀ ਵਲੋਂ ਵਫਦ ਦਾ ਸਵਾਗਤ ਕੀਤਾ ਗਿਆ। ਮੁੱਖ ਸਕੱਤਰ ਪੰਜਾਬ ਸ੍ਰੀ ਰਾਕੇਸ਼ ਸਿੰਘ ਵਲੋਂ ਵਫਦ ਨਾਲ ਲੰ੍ਰਬੀ ਗੱਲਬਾਤ ਕੀਤੀ ਗਈ।

ਇਸ ਮੌਕੇ ਉਦਯੋਗ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਕਰਨ ਅਵਤਾਰ ਸਿੰਘ ਵਲੋਂ ਪੰਜਾਬ ਬਾਰੇ ਇਕ ਪੇਸ਼ਕਾਰੀ ਵੀ ਦਿੱਤੀ ਗਈ। ਵਫਦ ਵਿਚ ਮੁੱਖ ਤੌਰ ‘ਤੇ ਸੀ.ਟੀ.ਬੀ.ਸੀ. ਬੈਂਕ ਕੰਪਨੀ ਦੇ ਐਗਜ਼ੀਕਿਊਟਿਵ ਉਪ ਪ੍ਰਧਾਨ ਸ੍ਰੀ ਫ੍ਰੈਂਕ ਜੀਇੰਗ ਫੂਹ ਸ਼ਿਨ, ਮੈਨੇਜਰ ਸ੍ਰੀ ਲਿਊਕ ਤਾ-ਜੁੰਗ ਲਿਆਨ, ਮੈਨੇਜਰ ਸ੍ਰੀ ਸ਼ਲੀਨਾ ਹਸੀਓ ਵਈ ਚਿਨ ਅਤੇ ਅਸਿਸਟੈਂਟ ਮੈਨੇਜਰ ਸ੍ਰੀ ਸੰਦੀਆ ਵਈ ਚੇਂਗ, ਐਚ.ਬੀ.ਐਨ. ਗਰੁੱਪ ਦੇ ਸੀ.ਈ.ਓ. ਸ੍ਰੀ ਐਚ.ਐਸ. ਸਰਾਨ, ਫਸਟਟੈਕ ਮੇਰੀਟਾਈਮ ਦੇ ਸਪੈਸ਼ਲ ਅਸਿਸਟੈਂਟ ਸ੍ਰੀ ਮੋਰਿਸ ਚੇਂਗ ਟਿੰਗ ਚਾਂਗ, ਨਿਊ ਬੋਨਾਫਾਈਡ ਮਸ਼ਿਨਰੀ ਕੰਪਨੀ ਲਿਮਿਟਡ ਦੇ ਮੈਨੇਜਰ ਡਾ. ਚਿੰਗ ਚੁੰਗ ਹੁਆਂਗ, ਚਾਈਨਾ ਸਟੀਲ ਕਾਰਪੋਰੇਸ਼ਨ ਐਂਡ ਕੰਸਟਰਕਸ਼ਨ ਪ੍ਰਾਈਵੇਟ ਲਿਮਟਿਡ ਦੇ ਉਪ ਪ੍ਰਧਾਨ ਸ੍ਰੀ ਵੇਟ ਹੁਓ ਲਿਨ, ਸਿੰਡਾ ਇੰਜਨੀਅਰਿੰਗ ਐਂਡ ਕੰਸਟਰਕਸ਼ਨ ਪ੍ਰਾਈਵੇਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਡਿੰਗੋ ਕਉ, ਤਾਈਪੈਲ ਵਰਲਡ ਟਰੇਡ ਸੈਂਟਰ ਦੇ ਮੈਨੇਜਰ ਸ੍ਰੀ ਸਟੀਵ ਹੁੰਗ ਚੇਂਗ ਲੀ, ਤਾਇਵਾਨ ਇੰਸਟੀਚਿਊਟ ਆਫ ਇਕਨਾਮਿਕ ਰਿਸਰਚ ਦੇ ਅਸਿਸਟੈਂਟ ਰਿਸਰਚ ਫੈਲੋ ਸ੍ਰੀ ਮੂ ਹਸੀਆਂਗ ਯੂ, ਚੇਂਗ ਸ਼ਿਨ ਰਬੜ ਕੰਪਨੀ ਦੇ ਭਾਰਤ ਖੇਤਰ ਦੇ ਮੈਨੇਜਰ ਸ੍ਰੀ ਗੈਰੀ ਜੀਆ ਸੀਆਓ, ਏਡ ਐਨਰਜ਼ੀ (ਕੇਅਮੈਨ) ਹੋਲਡਿੰਗ ਕੰਪਨੀ ਦੇ ਉਪ ਪ੍ਰਧਾਨ ਸ੍ਰੀ ਜੇਮਜ਼ ਪੋ ਵੇਨ ਵਾਂਗ, ਯਾ ਲੀ ਪ੍ਰੀਕਾਸਟ ਪ੍ਰੀਟ੍ਰੈਸਡ ਕੰਕਰੀਟ ਇੰਡਸਟਰੀਜ਼ ਕਾਰਪੋਰੇਸ਼ਨ ਦੇ ਭਾਰਤ ਦੇ ਪ੍ਰਧਾਨ ਸ੍ਰੀ ਵੇਅ ਯਾਂਗ, ਅਲਮਿਨ ਐਂਟਰਪ੍ਰਾਈਸਿਜ ਕੰਪਨੀ ਲਿਮਟਿਡ ਦੇ ਪ੍ਰਧਾਨ ਸ੍ਰੀ ਪਾਲ ਚਾਊ ਸੀ ਚੇਂਗ, ਵੇਦਾਨ ਇੰਟਰਨੈਸ਼ਨਲ (ਹੋਲਡਿੰਗਜ) ਲਿਮਟਿਡ ਦੇ ਸੀ.ਐਫ.ਓ. ਸ੍ਰੀ ਮਾਈਕਲ ਜਾਊ ਹਵਾਂਗ ਹਸ਼ੇਠ, ਫਾਰ ਈਸਟ ਮਸ਼ਿਨਰੀ ਕੰਪਨੀ ਲਿਮਟਿਡ ਦੇ ਡਾਇਰੈਕਟਰ ਸ੍ਰੀ ਲਿੰਗ ਸ਼ੇਂਗ ਲੀ, ਐਚ.ਬੀ.ਐਲ. ਪਾਵਰ ਸਿਸਟਮ ਲਿਮਟਿਡ ਦੇ ਹੈਡ ਆਫ ਬਿਜਨਸ ਡਿਵਲਪਮੈਂਟ, ਡਿਫੈਂਸ ਇਲੈਕਟ੍ਰਾਨਿਕਸ ਸ੍ਰੀ ਵੇਕੰਤ ਕੁਮਾਰ ਤੰਗੀਰਾਲਾ, ਯੂਨੀਵਰਸਲ ਗਰੁੱਪ ਦੇ ਜਨਰਲ ਮੈਨੇਜਰ ਸ੍ਰੀ ਜੇਮਜ਼ ਮਿੰਗ ਹੁੰਗ ਸ਼ੀ ਅਤੇ ਚਿਨ ਫੂ ਇੰਡਸਟਰੀਅਲ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਚਿੰਨ ਕੁੰਨ ਹੌਂਗ ਮੌਜੂਦ ਸਨ।

ਪੰਜਾਬ ਸਰਕਾਰ ਦੀ ਤਰਫੋਂ ਸੈਰ ਸਪਾਟਾ ਵਿਭਾਗ ਦੇ ਪ੍ਰਮੁੱਖ ਸਕੱਤਰ ਗੀਤਿਕਾ ਕੱਲ੍ਹਾ, ਨਿਵੇਸ਼ ਪ੍ਰੋਤਸਾਹਨ ਵਿਭਾਗ ਦੀ ਪ੍ਰਮੁੱਖ ਸਕੱਤਰ ਕਲਪਨਾ ਬਰੂਆ ਮਿੱਤਲ, ਹਾਊਸਿੰਗ ਦੇ ਪ੍ਰਮੁੱਖ ਸਕੱਤਰ ਏ.ਵੇਣੂ ਪ੍ਰਸ਼ਾਦ, , ਊਰਜਾ  ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਿਧ ਤਿਵਾੜੀ , ਫੂਡ ਸਪਲਾਈ ਦੇ ਸਕੱਤਰ ਡੀ.ਐਸ. ਗਰੇਵਾਲ, ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਪੀ.ਐਸ. ਔਜਲਾ ਆਦਿ ਤੋਂ ਇਲਾਵਾ ਹੋਰਨਾਂ ਵਿਭਾਗਾਂ ਦੇ ਪ੍ਰਮੁੱਖ ਸਕੱਤਰ ਤੇ ਹੋਰ ਉੱਚ ਅਧਿਕਾਰੀ ਵੀ ਸ਼ਾਮਿਲ ਸਨ।

Facebook Comment
Project by : XtremeStudioz