Close
Menu

ਤਾਜ ਮਹੱਲ ਸਭ ਤੋਂ ਸੋਹਣੀ ਰਚਨਾ – ਮੱਲਿਕਾ ਸ਼ੇਰਾਵਤ

-- 06 September,2013

images (2)

ਆਗਰਾ – ਬਾਲੀਵੁੱਡ ਦੀ ਬੋਲਡ ਗਰਲ ਮੱਲਿਕਾ ਸ਼ੇਰਾਵਤ ਦਾ ਕਹਿਣਾ ਹੈ ਕਿ ਤਾਜ ਮਹੱਲ ਵਿਸ਼ਵ ਦੀ ਸਭ ਤੋਂ ਸੋਹਣੀ ਰਚਨਾ ਹੈ। ਆਪਣੀ ਆਉਣ ਵਾਲੀ ਰਿਐਲਟੀ ਸ਼ੋਅ ਦਿ ਬੈਚਲਰੇਟ ਇੰਡੀਆ ਮੇਰੇ ਖਿਆਲੋ ਕੀ ਮੱਲਿਕਾ ਦੇ ਪ੍ਰਚਾਰ ਟ੍ਰੇਲਰ ਦੀ ਸ਼ੂਟਿੰਗ ਦੇ ਸਿਲਸਿਲੇ ਵਿਚ ਇਥੇ ਪਹੁੰਚੀ ਮੱਲਿਕਾ ਨੇ ਇਕ ਜਵਾਬ ਵਿਚ ਕਿਹਾ ਕਿ ਤਾਜ ਮਹੱਲ ਵਿਸ਼ਵ ਦੀ ਸਭ ਤੋਂ ਸੋਹਣੀ ਰਚਨਾ ਹੈ। ਜ਼ਿਕਰਯੋਗ ਹੈ ਕਿ ਦਿ ਬੈਚਲਰੇਟ ਇੰਡੀਆ ਮੇਰੇ ਖਿਆਲੋ ਕੀ ਮੱਲਿਕਾ ਦੇ ਜ਼ਰੀਏ ਮੱਲਿਕਾ ਸ਼ੇਰਾਵਤ ਆਪਣੇ ਖਵਾਬਾਂ ਦੇ ਰਾਜਕੁਮਾਰ ਦੀ ਭਾਲ ਕਰੇਗੀ। ਇਹ ਸ਼ੋਅ ਅਮਰੀਕਾ ਦੇ ਮਸ਼ਹੂਰ ਰਿਐਲਟੀ ਡੇਟਿੰਗ ਸ਼ੋਅ ਦਿ ਬੈਚਲਰ ਦਾ ਹਿੰਦੀ ਰੀਮੇਕ ਹੋਵੇਗਾ। ਇਸ ਸ਼ੋਅ ਵਿਚ ਰੋਹਿਤ ਰਾਏ ਐਕਰ ਦਾ ਕਿਰਦਾਰ ਨਿਭਾਉਣਗੇ। ਦੱਸਿਆ ਜਾ ਰਿਹਾ ਹੈ ਕਿ ਇਸ ਸ਼ੋਅ ਵਿਚ 30 ਪ੍ਰਤੀਯੋਗੀ ਹਿੱਸਾ ਲੈਣਗੇ ਜਿਸ ਵਿਚ ਮੱਲਿਕਾ ਆਪਣਾ ਲਾੜਾ ਲੱਭੇਗੀ। ਇਸ ਤੋਂ ਪਹਿਲਾ ਇਸ ਤਰ੍ਹਾਂ ਦੇ ਸ਼ੋਅ ਵਿਚ ਟੀ.ਵੀ. ਅਭਿਨੇਤਰੀ ਰਤਨ ਰਾਜਪੂਤ ਅਤੇ ਰਾਹੁਲ ਮਹਾਜਨ ਅਤੇ ਰਾਖੀ ਸਾਵੰਤ ਨੇ ਵੀ ਆਪਣੇ ਜੀਵਨ ਸਾਥੀ ਦੀ ਚੋਣ ਕੀਤੀ ਸੀ।

Facebook Comment
Project by : XtremeStudioz