Close
Menu

ਤਾਮਿਲਨਾਡੂ ਦੀ ਆਰ ਕੇ ਨਗਰ ਸੀਟ ਤੋਂ ਡੇਢ ਲੱਖ ਵੋਟਾਂ ਨਾਲ ਜਿੱਤੀ ਜੈਲਲਿਤਾ

-- 01 July,2015

ਚੇਨਈ,  ਤਾਮਿਲਨਾਡੂ ਦੇ ਰਾਧਾਕ੍ਰਿਸ਼ਣਨ ਨਗਰ ਵਿਧਾਨਸਭਾ ਉਪਚੋਣ ‘ਚ ਰਾਜ ਦੀ ਮੁੱਖ ਮੰਤਰੀ ਤੇ ਏਆਈਏਡੀਐਮਕੇ ਦੀ ਜਨਰਲ ਸਕੱਤਰ ਜੈਲਲਿਤਾ ਦੀ ਭਾਰੀ ਮਤਾਂ ਨਾਲ ਜਿੱਤ ਹੋਈ ਹੈ। ਜੈਲਲਿਤਾ ਨੇ ਡੇਢ ਲੱਖ ਤੋਂ ਜ਼ਿਆਦਾ ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਪਹਿਲੇ ਹੀ ਦੌਰ ਦੀ ਮਤ ਗਣਨਾ ‘ਚ ਜੈਲਲਿਤਾ ਆਪਣੇ ਨਿਕਟਤਮ ਵਿਰੋਧੀ ਭਾਰਤੀ ਕਮਿਊਨਿਸਟ ਪਾਰਟੀ (ਭਾਕਪਾ) ਦੇ ਉਮੀਦਵਾਰ ਸੀ. ਮਹੇਂਦਰਨ ਤੋਂ ਅੱਗੇ ਨਿਕਲ ਗਈ ਸੀ। ਆਪਣੀ ਇਸ ਜਿੱਤ ਲਈ ਜੈਲਲਿਤਾ ਨੇ ਸਾਰੇ ਮਤਦਾਤਾਵਾਂ ਤੇ ਪਾਰਟੀ ਸਾਥੀਆਂ ਦਾ ਧੰਨਵਾਦ ਕੀਤਾ।

Facebook Comment
Project by : XtremeStudioz