Close
Menu

ਤਾਮਿਲਾਂ ਨੂੰ ਬਰਾਬਰ ਅਧਿਕਾਰ ਮਿਲਣ ਤੱਕ ਭਾਰਤ ਚੈਨ ਨਾਲ ਨਹੀਂ ਬੈਠੇਗਾ : ਚਿਦੰਬਰਮ

-- 01 December,2013

p-chidambaram1-350_021812090225ਚੇਨਈ,1 ਦਸੰਬਰ (ਦੇਸ ਪ੍ਰਦੇਸ ਟਾਈਮਜ਼)-  ਵਿੱਤ ਮੰਤਰੀ ਪੀ. ਚਿਦੰਬਰਮ ਨੇ ਕਿਹਾ ਕਿ ਭਾਰਤ ਉਸ ਸਮੇਂ ਤੱਕ ਚੈਨ ਨਾਲ ਨਹੀਂ ਬੈਠੇਗਾ ਜਦੋਂ ਤੱਕ ਸ਼੍ਰੀਲੰਕਾ ‘ਚ ਸ਼੍ਰੀਲੰਕਾਈ ਤਾਮਿਲਾਂ ਨੂੰ ਸਥਾਨਕ ਲੋਕਾਂ ਦੇ ਬਰਾਬਰ ਅਧਿਕਾਰ ਪ੍ਰਦਾਨ ਕਰਨ ਵਾਲਾ 13ਵਾਂ ਸੋਧ ਬਿੱਲ ਲਾਗੂ ਨਹੀਂ ਹੋ ਜਾਂਦਾ ਅਤੇ ਸਾਰੇ ਜੰਗੀ ਅਪਰਾਧੀਆਂ ਨੂੰ ਸਜ਼ਾ ਨਹੀਂ ਦਿੱਤੀ ਜਾਂਦੀ। ਸ਼੍ਰੀ ਚਿਦੰਬਰਮ ਨੇ ਸ਼ਨੀਵਾਰ ਸ਼ਾਮ ਇਕ ਪ੍ਰੋਗਰਾਮ ‘ਚ ਕਿਹਾ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸ਼੍ਰੀਲੰਕਾਈ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਨੂੰ ਝਟਕਾ ਦੇਣ ਦੇ ਲਈ ਕੋਲੰਬੋ ‘ਚ ਹੋਣ ਵਾਲੀਆਂ ਰਾਸ਼ਟਰਕੁਲ ਦੇਸ਼ਾਂ ਦੀ ਬੈਠਕ ‘ਚ ਸ਼ਾਮਲ ਨਹੀਂ ਹੋਣ ਦਾ ਫੈਸਲਾ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਅਸੀਂ ਸ਼੍ਰੀਲੰਕਾਈ ਤਾਲਿਨਾਂ ਦੇ ਮੁੱਦੇ ‘ਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਸੁਪਨੇ ਨੂੰ ਪੂਰਾ ਕਰਨ ‘ਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ।
ਵਿੱਤ ਮੰਤਰੀ ਨੇ ਕਿਹਾ ਕਿ ਡਾ. ਸਿੰਘ ਦੇ ਰਾਸ਼ਟਰਕੁਲ ਦੀ ਬੈਠਕ ‘ਚ ਸ਼ਾਮਲ ਨਾ ਹੋਣ ਦੇ ਬਾਵਜੂਦ ਉੱਤਰੀ ਪ੍ਰਾਂਤ ਦੇ ਮੁੱਖ ਮੰਤਰੀ ਸੀ. ਵੀ. ਵਿਘਨੇਸ਼ਵਰਨ ਵਲੋਂ ਹੁਣ ਵੀ ਸੱਦਾ ਮਿਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸ਼੍ਰੀਲੰਕਾ ਇਕ ਆਜ਼ਾਦ ਦੇਸ਼ ਹੈ। ਇਸ ਦੇ ਬਾਵਜੂਦ ਘੱਟ ਗਿਣਤੀਆਂ ਦੇ ਅਧਿਕਾਰਾਂ ਦਾ ਹਨਨ ਆਸਾਨ ਨਹੀਂ ਹੋਵੇਗਾ। ਸ਼੍ਰੀ ਚਿਦੰਬਰਮ ਨੇ ਉਮੀਦ ਜ਼ਾਹਿਰ ਕੀਤੀ ਕਿ ਸ਼੍ਰੀਲੰਕਾਈ ਰਾਸ਼ਟਰਪਤੀ ਦੀ ਸੋਚ ‘ਚ ਬਦਲਾਅ ਆਏਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਤਾਮਿਲਾਂ ਨੂੰ ਲੈ ਕੇ ਸ਼੍ਰੀਲੰਕਾ ਦੇ ਰਵੱਈਏ ‘ਚ ਬਦਲਾਅ ਨਹੀਂ ਆਇਆ ਤਾਂ ਭਾਰਤ ਉਸ ‘ਤੇ ਕੌਮਾਂਤਰੀ ਮੰਚ ‘ਤੇ ਦਬਾਅ ਬਣਾਉਣਾ ਜਾਰੀ ਰੱਖੇਗਾ।

Facebook Comment
Project by : XtremeStudioz