Close
Menu

ਤਾਲਿਬਾਨ ਦੇ ਹਮਲੇ ਦੀ ਯੋਜਨਾ ਨੂੰ ਲੈ ਕੇ ਪਾਕਿਸਤਾਨ ‘ਚ ਹਾਈ ਅਲਰਟ

-- 05 August,2013

airport

ਇਸਲਾਮਾਬਾਦ- 5 ਅਗਸਤ (ਦੇਸ ਪ੍ਰਦੇਸ ਟਾਈਮਜ਼)-ਪਾਕਿਸਤਾਨ ਨੇ ਕੁਝ ਅਹਿਮ ਗੱਲਾਂ ‘ਤੇ ਤਾਲਿਬਾਨ ਅੱਤਵਾਦੀਆਂ ਵਲੋਂ ਸਭ ਤੋਂ ਵੱਡਾ ਹਮਲਾ ਕੀਤੇ ਜਾਣ ਦੀ ਸ਼ੰਕਾ ਦੇ ਮੱਦੇਨਜ਼ਰ ਸੁਰੱਖਿਆ ਉਪਾਅ ਕੀਤੇ ਹਨ। ਥਲ ਸੈਨਾ, ਜਲ ਸੈਨਾ ਅਤੇ ਹਵਾਈ ਫੌਜ ਦੀ ਸੰਯੁਕਤ ਟੀਮਾਂ ਦੇ ਕਮਾਂਡਾਂ ਕਲ ਹਰਕਤ ‘ਚ ਆ ਗਏ ਅਤੇ ਰਾਵਲਪਿੰਡੀ ਸਥਿਤ ਬੇਨਜ਼ੀਰ ਭੁੱਟੋ ਕੌਮੀ ਹਵਾਈ ਅੱਡੇ ਅਤੇ ਇਸਲਾਮਾਬਾਦ ਸਥਿਤ ਕਈ ਅਹਿਮ ਸੰਵੇਦਨਸ਼ੀਲ ਇਮਾਰਤਾਂ ਨੂੰ ਆਪਣੇ ਕੰਟਰੋਲ ‘ਚ ਲੈ ਲਿਆ। ਏਲਿਟ ਪੁਲਸ ਇਕਾਈਆਂ ਨੂੰ ਜੇਲਾਂ, ਸੰਸਦ ਭਵਨ, ਰਾਜਨੀਤਕ ਐਨਕਲੇਵ, ਪੰਜ ਸਿਤਾਰਾ ਹੋਟਲਾਂ ਅਤੇ ਅਤਿ ਵਸ਼ਿਸ਼ਟ ਲੋਕਾਂ ਦੀ ਆਵਾਜਾਈ ਵਾਲੀ ਰਾਜਧਾਨੀ ਦੇ ਹੋਰ ਅਹਿਮ ਸਥਾਨਾਂ ‘ਤੇ ਤਾਇਨਾਤ ਕੀਤਾ ਗਿਆ ਹੈ। ਇਸਲਾਮਾਬਾਦ ਪੁਲਸ ਮੁਖੀ ਸਿਕੰਦਰ ਹਯਾਤ ਨੇ ਦੱਸਿਆ ਕਿ ਦੇਸ਼ ‘ਚ ਇਹ ਉੱਚ ਪੱਧਰ ਦੀ ਸੁਰੱਖਿਆ ਵਿਵਸਥਾ ਹੈ। ਤਾਲਿਬਾਨ ਅੱਤਵਾਦੀਆਂ ਦੇ ਕੁਝ ਅਹਿਮ ਇਮਾਰਤਾਂ ‘ਤੇ ਧਾਵਾ ਬੋਲਣ ਅਤੇ ਲੋਕਾਂ ਨੂੰ ਬੰਧਕ ਬਣਾਏ ਜਾਣ ਦੀ ਯੋਜਨਾ ਬਾਰੇ ਕੁਝ ਭਰੋਸੇਯੋਗ ਰਿਪੋਰਟ ਮਿਲਣ ਤੋਂ ਬਾਅਦ ਸੁਰੱਖਿਆ ਵਧਾਈ ਗਈ ਹੈ। ਇਕ ਖੁਫੀਆ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਹਫਤੇ ਡੇਰਾ ਇਸਮਾਈਲ ਖਾਨ ਜੇਲ ‘ਤੇ ਹੋਏ ਹਮਲੇ ਤੋਂ ਬਾਅਦ ਅੱਤਵਾਦੀਆਂ ਦੇ ਹੌਸਲੇ ਬੁਲੰਦ ਹਨ। ਇਸ ਹਮਲੇ ਦੌਰਾਨ 252 ਕੈਦੀ ਫਰਾਰ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਅੱਤਵਾਦੀ ਹਾਈ ਪ੍ਰੋਫਾਈਲ ਹਮਲਾ ਕਰਨਾ ਚਾਹੁੰਦੇ ਹਨ।

Facebook Comment
Project by : XtremeStudioz