Close
Menu

ਤਾਲਿਬਾਨ ਮੁਖੀ ਫਜ਼ਲਉਲ੍ਹਾ ਦੇ ਮਰਨ ਦੀਆਂ ਰਿਪੋਰਟਾਂ

-- 24 March,2015

ਇਸਲਾਮਾਬਾਦ, ਪਿਸ਼ਾਵਰ ਸਕੂਲ ਕਤਲੇਆਮ ਦੇ ਮੁੱਖ ਸਾਜ਼ਿਸ਼ੀ ਤੇ ਤਹਿਰੀਕ-ਇ-ਤਾਲਿਬਾਨ ਦਾ ਮੁਖੀ ਫਜ਼ਲਉਲ੍ਹਾ ਇਕ ਹਮਲੇ ਵਿਚ ਮਾਰਿਆ ਗਿਆ ਮੰਨਿਆ ਜਾ ਰਿਹਾ ਹੈ। ਪਾਕਿਸਤਾਨ ਦੇ ਖੈਬਰ ਕਬਾਇਲੀ ਖੇਤਰ ਵਿਚ ਕੁਝ ਦਿਨ ਪਹਿਲਾਂ ਇਕ ਹਵਾਈ ਹਮਲੇ ਵਿਚ ਉਹ ਗੰਭੀਰ ਜ਼ਖ਼ਮੀ ਹੋ ਗਿਆ ਸੀ। 40 ਸਾਲਾ ਫਜ਼ਲਉਲ੍ਹਾ ਨੇ 2013 ਵਿਚ ਹਕੀਮਉਲ੍ਹਾ ਮਹਿਮੂਦ ਦੇ ਮਾਰੇ ਜਾਣ ਮਗਰੋਂ ਮੁਖੀ ਦਾ ਅਹੁਦਾ ਸਾਂਭਿਆ ਸੀ। ਉਹ ਹਵਾਈ ਹਮਲਿਆਂ ਵਿਚ ਗੰਭੀਰ ਜ਼ਖ਼ਮੀ ਹੋ ਗਿਆ ਸੀ। ਪਾਕਿਸਤਾਨ ਸੈਨਾ ਦਾ ਕਹਿਣਾ ਹੈ ਕਿ ਹਫਤੇ ਦੇ ਅਖੀਰ ਤੱਕ ਹਵਾਈ ਤੇ ਜ਼ਮੀਨੀ ਹਮਲਿਆਂ ਵਿਚ ਘੱਟੋ-ਘੱਟ 80 ਅਤਿਵਾਦੀ ਮਾਰੇ ਜਾ ਚੁੱਕੇ ਹਨ ਤੇ 100 ਜ਼ਖ਼ਮੀ ਹੋ ਚੁੱਕੇ ਹਨ। ਖੈਬਰ ਪਖਤੂਨਖਵਾ ਦੇ ਗਵਰਨਰ ਮਹਿਤਾਬ ਖਾਨ ਅੱਬਾਸੀ ਨੇ ਦੱਸਿਆ ਕਿ ਫਜ਼ਲਉਲ੍ਹਾ ਦੀ ਮੌਤ ਦੀ ਪੁਸ਼ਟੀ ਅਗਲੇ ਦਿਨਾਂ ’ਚ ਹੋ ਜਾਏਗੀ।
ਤਾਲਿਬਾਨ ਤਰਜਮਾਨ ਮਹਿਮੂਦ ਖੁਰਾਸਾਨੀ ਨੇ ਇਸ ਤੋਂ ਇਨਕਾਰ ਕੀਤਾ ਹੈ।

Facebook Comment
Project by : XtremeStudioz