Close
Menu

ਤਾਲਿਬਾਨ ਵੱਲੋਂ ਨਾਟੋ ਦੀ ਹਾਰ ਦਾ ਦਾਅਵਾ

-- 30 December,2014

ਕਾਬੁਲ, ਤਾਲਿਬਾਨ ਨੇ ਅਫਗਾਨਿਸਤਾਨ ਵਿੱਚ ਨਾਟੋ ਵੱਲੋਂ ਰਸਮੀ ਤੌਰ ’ਤੇ ਜੰਗ ਖ਼ਤਮ ਦੇ ਐਲਾਨ ਤ੍ਰਿਸਕਾਰ ਕਰਦਿਆਂ ਅਮਰੀਕਾ ਦੀ ਅਗਵਾਈ ਵਾਲੇ ਇਸ ਮਿਸ਼ਨ ਨੂੰ ‘‘ਜ਼ੁਲਮ ਤੇ ਤਸ਼ੱਦਦ ਦੀ ਅੱਗ’’ ਕਰਾਰ ਦਿੱਤਾ ਹੈ, ਜਿਸ ਨੇ ਮੁਲਕ ਨੂੰ ਲਹੂ-ਲੁਹਾਣ ਕਰੀਂ ਰੱਖਿਆ। ਇਸ ਬਾਗੀ ਸੰਗਠਨ ਨੇ ਨਾਟੋ ਵੱਲੋਂ ਲੜਾਈ ਦਾ ਮਿਸ਼ਨ ਬੰਦ ਕਰਨ ਦੇ ਰਸਮੀ ਐਲਾਨ ਤੋਂ ਇਕ ਦਿਨ ਮਗਰੋਂ ਅੰਗਰੇਜ਼ੀ ਵਿੱਚ ਬਿਆਨ ਜਾਰੀ ਕੀਤਾ ਹੈ। ਨਾਟੋ ਨੇ ਕਾਬੁਲ ਵਿੱਚ ਚੁੱਪ-ਚੁਪੀਤੇ ਜਿਹੇ ਇਹ ਐਲਾਨ ਕੀਤਾ ਤੇ ਇਸ ਮੌਕੇ ਕਾਰਵਾਈ ਬੜੀ ਗੁਪਤ ਰੱਖੀ ਗਈ ਤਾਂ ਕਿ ਤਾਲਿਬਾਨ ਕੋਈ ਵਿਘਨ ਨਾ ਪਾ ਸਕਣ। ਤਾਲਿਬਾਨ ਨੇ ਆਪਣੇ ਬਿਆਨ ਵਿੱਚ ਨਾਟੋ ਦੇ ਇਸ ਕਦਮ ਨੂੰ ਉਸ ਦੀ ਸਪਸ਼ਟ ਹਾਰ ਤੇ ਨਿਰਾਸ਼ਾ ਕਰਾਰ ਦਿੱਤਾ ਹੈ। ਬਿਆਨ ਅਨੁਸਾਰ ‘‘ਅਮਰੀਕਾ ਤੇ ਇਸ ਦੇ ਹਮਲਾਵਰ ਭਾਈਵਾਲ ਤੇ ਸਾਰੇ ਘੁਮੰਡੀ ਕਿਸਮ ਦੇ ਕੌਮਾਂਤਰੀ ਸੰਗਠਨਾਂ ਦੀ ਇਸ ਅਸਾਵੀਂ ਜੰਗ ਵਿੱਚ ਹਾਰ ਹੋਈ ਹੈ।’’ 1996 ਤੋਂ 2001 ਤੱਕ ਅਫਗਾਨਿਸਤਾਨ ’ਤੇ ਰਾਜ ਕਰਨ ਵਾਲੇ ਤਾਲਿਬਾਨ ਨੇ ਇਸ ਦੌਰਾਨ ਨਾਟੋ ਤੇ ਅਫਗਾਨ ਬਲਾਂ ਵਿਰੁੱਧ 13 ਸਾਲ ਲੰਮੀ ਲੜਾਈ ਲੜੀ ਅਤੇ ਹੁਣ ਮੁਲਕ ਭਰ ਵਿੱਚ ਹਿੰਸਾ ਸਿਖਰਾਂ ’ਤੇ ਹੈ। ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਇਸ ਸਾਲ ਆਮ ਲੋਕਾਂ (ਗੈਰ-ਲੜਾਕੂ) ਦੀਆਂ ਮੌਤਾਂ ਦੀ ਗਿਣਤੀ ਸਿਖਰ ’ਤੇ ਪੁੱਜ ਗਈ ਹੈ।

Facebook Comment
Project by : XtremeStudioz