Close
Menu

ਤਿੰਨ ਤਲਾਕ ਸ਼ਰੀਅਤ ਵਿਰੁੱਧ : ਸਲਮਾ ਆਗਾ

-- 10 January,2017

ਲਖਨਊ — ਫਿਲਮ ‘ਨਿਕਾਹ’ ਵਿਚ ਆਪਣੀ ਯਾਦਗਾਰੀ ਅਦਾਕਾਰੀ ਰਾਹੀਂ ਦਰਸ਼ਕਾਂ ਦੇ ਦਿਲਾਂ ‘ਤੇ ਛਾ ਜਾਣ ਵਾਲੀ ਮਸ਼ਹੂਰ ਅਦਾਕਾਰਾ ਸਲਮਾ ਆਗਾ ਨੇ ਤਿੰਨ ਤਲਾਕ ਨੂੰ ਸ਼ਰੀਅਤ ਵਿਰੁੱਧ ਦੱਸਿਆ ਹੈ। ਆਗਾ ਨੇ ਸੋਮਵਾਰ ਇਥੇ ਕਿਹਾ ਕਿ ਪਵਿੱਤਰ ਕੁਰਾਨ ਵਿਚ ਤਿੰਨ ਤਲਾਕ ਦਾ ਕੋਈ ਜ਼ਿਕਰ ਨਹੀਂ। ਇਹ ਇਸਲਾਮ ਦੇ ਵਿਰੁੱਧ ਹੈ ਇਸ ਨਾਲ ਔਰਤਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ। ਉਨ੍ਹਾਂ ਤਿੰਨ ਤਲਾਕ ਦੀ ਹਮਾਇਤ ਕਰਨ ਵਾਲੇ ਮਰਦਾਂ ਨੂੰ ਵੀ ਲੰਬੇ ਹੱਥੀਂ ਲਿਆ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤਿੰਨ ਤਲਾਕ ਦੀ ਹਮਾਇਤ ਕਰਨ ਲਈ ਵਧਾਈ ਦਿੱਤੀ।

Facebook Comment
Project by : XtremeStudioz