Close
Menu

ਤਿੰਨ ਨਵੇਂ ਸੈਨਿਕ ਸਕੂਲਾਂ ਵਿੱਚ ਦਾਖਲੇ ਲਈ ਅਰਜ਼ੀਆਂ ਮੰਗੀਆਂ

-- 25 March,2019

੍ਹ ਪ੍ਰਵੇਸ਼ ਪ੍ਰੀਖਿਆ 29 ਅਪਰੈਲ, 2019 ਨੂੰ ਹੋਵੇਗੀ

ਚੰਡੀਗੜ੍ਹ, 25 ਮਾਰਚ:

ਭਾਰਤ ਸਰਕਾਰ ਦੇ ਰੱਖਿਆ ਮੰਤਰਾਲੇ ਦੀ ਸੈਨਿਕ ਸਕੂਲ ਸੁਸਾਇਟੀ ਦੇ ਬੋਰਡ ਆਫ ਗਵਰਨਰਜ਼ ਨੇ ਅਕਾਦਮਿਕ ਸੈਸ਼ਨ, 2019-20 ਲਈ ਚੰਦਰਾਪੁਰ (ਮਹਾਰਾਸ਼ਟਰ), ਮੇਨਪੁਰੀ (ਉੱਤਰ ਪ੍ਰਦੇਸ਼) ਅਤੇ ਝਾਂਸੀ (ਉੱਤਰ ਪ੍ਰਦੇਸ਼) ਵਿਖੇ ਸਥਾਪਤ ਤਿੰਨ ਨਵੇਂ ਸੈਨਿਕ ਸਕੂਲਾਂ ਵਿੱਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਪਾਸੋਂ ਪ੍ਰਵੇਸ਼ ਪ੍ਰੀਖਿਆ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ।

ਸੋਸਾਈਟੀ ਦੇ ਬੋਰਡ ਆਫ ਗਵਰਰਨਜ਼ ਨੇ ਦੱਸਿਆ ਕਿ ਇਨ੍ਹਾਂ ਸਕੂਲਾਂ ਵਿੱਚ ਛੇਵੀਂ ਜਮਾਤ ਵਿੱਚ ਦਾਖਲੇ ਲਈ ਪ੍ਰਵੇਸ਼ ਪ੍ਰੀਖਿਆ 21 ਅਪਰੈਲ, 2019 ਨੂੰ ਹੋਵੇਗੀ ਤਾਂ ਕਿ ਵਿਦਿਆਰਥੀ ਮੌਜੂਦਾ ਵਿਦਿਅਕ ਸੈਸ਼ਨ ਦੌਰਾਨ ਇਨ੍ਹਾਂ ਸਕੂਲਾਂ ਵਿੱਚ ਦਾਖਲੇ ਦੇ ਯੋਗ ਹੋ ਸਕਣ।

ਬੋਰਡ ਆਫ ਗਵਰਨਰਜ਼ ਦੇ ਫੈਸਲੇ ਮੁਤਾਬਕ ਦਾਖਲੇ ਲਈ ਪ੍ਰਵੇਸ਼ ਪ੍ਰੀਖਿਆ ਲਈ ਯੋਗ ਲੜਕਿਆਂ ਦੀ ਉਮਰ 31 ਮਾਰਚ, 2019 ਤੱਕ 10 ਤੋਂ 12 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ। ਇਸ ਪ੍ਰੀਖਿਆ ਲਈ ਆਨਲਾਈਨ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 29 ਮਾਰਚ, 2019 ਹੈ। ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਨਾਲ ਸਬੰਧਤ ਲੜਕਿਆਂ ਦੇ ਦਾਖਲੇ ਲਈ ਕ੍ਰਮਵਾਰ 15 ਫੀਸਦੀ ਅਤੇ ਸਾਢੇ ਸੱਤ ਫੀਸਦੀ ਸੀਟਾਂ ਰਾਖਵੀਆਂ ਹਨ। ਬਾਕੀਆਂ ਵਿੱਚੋਂ 67 ਫੀਸਦੀ ਸੀਟਾਂ ਉਸ ਸੂਬੇ ਦੇ ਲੜਕਿਆਂ ਲਈ ਰਾਖਵੀਆਂ ਹੋਣਗੀਆਂ, ਜਿਸ ਸੂਬੇ ਵਿੱਚ ਸੈਨਿਕ ਸਕੂਲ ਸਥਾਪਤ ਹੈ। ਬਾਕੀ ਬਚਦੀਆਂ 33 ਫੀਸਦੀ ਸੀਟਾਂ ਦੂਜੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲੜਕਿਆਂ ਲਈ ਉਨ੍ਹਾਂ ਸੂਬਿਆਂ ਦੀ ਪੁਰਸ਼ ਆਬਾਦੀ ਦੇ ਅਨੁਪਾਤ ਮੁਤਾਬਕ ਹੋਣਗੀਆਂ। ਇਸ ਸ਼੍ਰੇਣੀ ਵਿੱਚ ਨਾ ਭਰੀਆਂ ਜਾਣ ਵਾਲੀਆਂ ਸੀਟਾਂ ਦਾ ਗ੍ਰਹਿ ਸੂਬਿਆਂ ਦੀਆਂ ਸੀਟਾਂ ਵਿੱਚ ਮੈਰਿਟ ਦੇ ਆਧਾਰ ‘ਤੇ ਰਲੇਵਾਂ ਕਰ ਦਿੱਤਾ ਜਾਵੇਗਾ। ਸਾਬਕਾ ਸੈਨਿਕਾਂ ਸਮੇਤ ਸੇਵਾ ਨਿਭਾ ਰਹੇ ਸੈਨਿਕਾਂ ਦੇ ਲੜਕਿਆਂ ਲਈ ਵੀ 25 ਫੀਸਦੀ ਸੀਟਾਂ ਰਾਖਵੀਆਂ ਹਨ।

Facebook Comment
Project by : XtremeStudioz