Close
Menu

ਤਿੰਨ ਪੱਖੀ ਨਾਫਟਾ ਸਮਝੌਤੇ ਦਾ ਹਿੱਸਾ ਬਣੇ ਕੈਨੇਡਾ : ਅਮਰੀਕਾ

-- 28 August,2018

ਵਾਸ਼ਿੰਗਟਨ— ਅਮਰੀਕਾ ਦੇ ਸੰਸਦ ਮੈਂਬਰ ਕੇਵਿਨ ਬ੍ਰੇਡੀ ਨੇ ਕੈਨੇਡਾ ਨੂੰ ਅਪੀਲ ਕੀਤੀ ਹੈ ਕਿ ਉਹ ਅਮਰੀਕਾ ਅਤੇ ਮੈਕਸੀਕੋ ਦੇ ਉੱਤਰੀ ਅਮਰੀਕੀ ਮੁਕਤ ਵਪਾਰ ਸਮਝੌਤੇ (ਨਾਫਟਾ) ‘ਚ ਸ਼ਾਮਲ ਹੋਵੇ। ਅਮਰੀਕੀ ਵਿੱਤੀ ਮਾਮਲਿਆਂ ਨੂੰ ਦੇਖਣ ਵਾਲੇ ਹਾਊਸ ਆਫ ਰੀਪ੍ਰੀਜ਼ੈਂਟੇਟਿਵ ਦੀ ਸਥਾਈ ਕਮੇਟੀ ਦੇ ਪ੍ਰਧਾਨ ਬ੍ਰੇਡੀ ਨੇ ਕਿਹਾ,”ਮੈਂ ਕੈਨੇਡਾ ਨਾਲ ਜਲਦ ਤੋਂ ਜਲਦ ਮੁੜ ਗੱਲਬਾਤ ਦੇ ਮਾਰਗ ‘ਤੇ ਵਾਪਸ ਆਉਣ ਦੀ ਅਪੀਲ ਕਰਦਾ ਹਾਂ ਤਾਂ ਕਿ ਇਕ ਆਧੁਨਿਕ, ਸਹਿਭਾਗੀ ਅਤੇ 3 ਪੱਖੀ ਸਮਝੌਤੇ ਨੂੰ ਆਖਰੀ ਰੂਪ ਦਿੱਤਾ ਜਾ ਰਿਹਾ ਹੈ।

 

 
ਇਕ ਰਿਪੋਰਟ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਮੈਕਸੀਕੋ ਦੇ ਰਾਸ਼ਟਰਪਤੀ ਇੰਰਿਕ ਪੇਨਾ ਨੀਟੋ ਨੇ ਕਿਹਾ ਕਿ ਕੈਨੇਡਾ ਵਿਚਕਾਰ ਤੁਰੰਤ ਸ਼ੁਰੂ ਹੋਵੇਗੀ। ਟਰੰਪ ਨੇ ਕਿਹਾ ਕਿ ਇਸ ਸਮਝੌਤੇ ਨੂੰ ਨਾਫਟਾ ਦੇ ਬਦਲੇ ‘ਯੁਨਾਈਟਡ ਸਟੇਟਸ-ਮੈਕਸੀਕੋ ਟ੍ਰੇਡ ਐਗਰੀਮੈਂਟ’ ਕਿਹਾ ਜਾਵੇਗਾ। ਟਰੰਪ ਨੇ ਕਿਹਾ ਕਿ ਜੇਕਰ ਕੈਨੇਡਾ ਇਸ ‘ਚ ਹਿੱਸਾ ਨਹੀਂ ਲੈਂਦਾ ਤਾਂ ਉਸ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀਂ ਪਵੇਗਾ।

Facebook Comment
Project by : XtremeStudioz