Close
Menu

ਤਿੰਨ ਭਾਰਤੀ ਖਿਡਾਰੀ ਬ੍ਰਾਜ਼ੀਲ ਓਪਨ ਦੇ ਸੈਮੀਫਾਈਨਲ ‘ਚ

-- 10 August,2013

156250_434327339913883_1311313577_n

ਨਵੀਂ ਦਿੱਲੀ¸10 ਅਗਸਤ (ਦੇਸ ਪ੍ਰਦੇਸ ਟਾਈਮਜ਼)- ਭਾਰਤ ਦੇ ਹਰਮੀਤ ਦੇਸਾਈ, ਮਣਿਕਾ ਬੱਤਰਾ ਤੇ ਅੰਕਿਤਾ ਦਾਸ ਨੇ ਬ੍ਰਾਜ਼ੀਲ ਵਿਚ ਚੱਲ ਰਹੇ ਆਈ. ਟੀ. ਟੀ. ਐੱਫ. ਵਰਲਡ ਟੂਰ ਬ੍ਰਾਜ਼ੀਲ ਓਪਨ ਟੇਬਲ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਦੇਸਾਈ ਨੇ ਪੁਰਸ਼ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿਚ ਸਥਾਨਕ ਖਿਡਾਰੀ ਤਿਆਗੋ ਮੋਂਟੇਰੋ ਨੂੰ ਸਖਤ ਸੰਘਰਸ਼ ਵਿਚ 4-3 ਨਾਲ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ ਪਰ ਸੌਮਯਜੀਤ ਘੋਸ਼ ਨੂੰ ਬ੍ਰਾਜ਼ੀਲ ਦੇ ਹਿਊਗੋ ਕਾਲਦੇਰਾਨੋ ਹੱਥੋਂ 2-1 ਦੀ ਬੜ੍ਹਤ ਬਣਾਉਣ ਦੇ ਬਾਵਜੂਦ ਹਾਰ ਦਾ ਸਾਹਮਣਾ ਕਰਨਾ ਪਿਆ। ਮਹਿਲਾ ਵਰਗ ਵਿਚ ਅਕਿੰਤਾ ਨੇ ਹਮਵਤਨ ਸੁਚਿੱਤਰਾ ਮੁਖਰਜੀ ਨੂੰ 4-2 ਨਾਲ ਹਰਾਇਆ ਜਦਕਿ ਮਣਿਕਾ ਨੇ ਬ੍ਰਾਜ਼ੀਲ ਦੀ ਜਿਸਿਕਾ ਯਮਾਦਾ ਨੂੰ 4-1 ਨਾਲ ਮਾਤ ਦਿੱਤੀ।

Facebook Comment
Project by : XtremeStudioz