Close
Menu

ਤਿੱਬਤ ‘ਚ ਖਤਰਨਾਕ ਰਫਤਾਰ ਨਾਲ ਪਿਘਲ ਰਹੇ ਨੇ ਗਲੇਸ਼ੀਅਰ

-- 23 April,2015

ਬੀਜਿੰਗ- ਚੀਨ ਦੇ ਗਲੇਸ਼ੀਅਰ ਖਾਸ ਕਰਕੇ ਤਿੱਬਤ ਖੇਤਰ ਵਾਲੇ ਗਲੇਸ਼ੀਅਰ ਵਿਚ ਪਿਛਲੇ 65 ਸਾਲਾਂ ਵਿਚ ਲੱਗਭਗ 7600 ਵਰਗ ਕਿਲੋਮੀਟਰ (ਲਗਭਗ 18 ਫੀਸਦੀ) ਦੇ ਗਲੇਸ਼ੀਅਰ ਗਾਇਬ ਹੋ ਗਏ ਹਨ ਅਤੇ ਮਾਊਂਟ ਐਵਰੈਸਟ ਦੇ ਆਧਾਰ ਕੈਂਪ ਨੇੜੇ ਵੀ ਬਰਫ ਦੀ ਮੋਟੀ ਪਰਤ   ਪ੍ਰਦੂਸ਼ਣ ਦੇ ਵੱਧਦੇ ਪੱਧਰ ਕਾਰਨ ਗਾਇਬ ਹੋ ਗਈ ਹੈ ਅਤੇ ਉਥੇ ਸਿਰਫ ਪਥਰੀਲੀ ਜ਼ਮੀਨ ਬਚੀ ਹੈ। ਇਕ ਚੀਨੀ ਅਧਿਕਾਰੀ ਨੇ ਦੱਸਿਆ ਕਿ 1950 ਤੋਂ ਬਾਅਦ ਹਰ ਸਾਲ 247 ਵਰਗ ਕਿਲੋਮੀਟਰ ਬਰਫੀਲੇ ਗਲੇਸ਼ੀਅਰ ਗਾਇਬ ਹੋ ਰਹੇ ਹਨ। ਇਥੋਂ ਤੱਕ ਕਿ ਮਾਊਂਟ ਕੋਮੋਲਾਂਗਵਾ (ਐਵਰੈਸਟ ਦਾ ਤਿੱਬਤੀ ਨਾਂ) ਦੇ ਪਰਬਤਾਰੋਹੀ ਵੀ ਹੈਰਾਨ ਹਨ।

Facebook Comment
Project by : XtremeStudioz