Close
Menu

ਤੀਜੇ ਵਨਡੇ ‘ਚ ਬਾਰਿਸ਼ ਦੀ ਗਾਜ਼, ਦੱਖਣੀ ਅਫਰੀਕਾ ਨੇ ਜਿੱਤੀ ਲੜੀ

-- 12 December,2013

ਸੇਂਚੁਰੀਅਨ-ਭਾਰਤ ਅਤੇ ਦੱਖਣੀ ਅਫਰੀਕਾ ਦੇ ਵਿਚਾਲੇ ਬੁੱਧਵਾਰ ਨੂੰ ਖੇਡਿਆ ਗਿਆ ਤੀਜਾ ਅਤੇ ਆਖ਼ਰੀ ਇਕ ਰੋਜ਼ਾ ਕ੍ਰਿਕਟ ਮੈਚ ਪਾਰੀ ਦੇ ਬ੍ਰੇਕ ਦੇ ਸਮੇਂ ਆਈ ਭਾਰੀ ਵਰਖਾ ਦੇ ਕਾਰਨ ਰੱਦ ਹੋ ਗਿਆ। ਮੇਜ਼ਬਾਨ ਟੀਮ ਨੇ ਪਹਿਲੇ ਦੋ ਵਨਡੇ ਦੇ ਨਾਲ ਲੜੀ 2-0 ਨਾਲ ਜਿੱਤ ਲਈ। ਇਸ ਤੋਂ ਪਹਿਲਾਂ ਕਵਿੰਟਨ ਡਿਕਾਕ ਦੇ ਲਗਾਤਰਾਰ ਤੀਜੇ ਸੈਂਕੜੇ ਅਤੇ ਕਪਤਾਨ ਏਬੀ ਡਿਵਿਲੀਅਰਸ ਦੇ ਸੈਂਕੜੇ ਦੀ ਮਦਦ ਨਾਲ ਦੱਖਣੀ ਅਫਰੀਕਾ ਦੇ ਖ਼ਰਾਬ ਸ਼ੁਰੂਆਤ ਤੋਂ ਉਬਰਦੇ ਹੋਏ ਅੱਠ ਵਿਕਟ ‘ਤੇ 301 ਦੌੜਾਂ ਬਣਾਈਆਂ। ਬ੍ਰੇਕ ਦੇ ਸਮੇਂ ਵਰਖਾ ਸ਼ੁਰੂ ਹੋ ਗਈ ਅਤੇ ਰੁਕਦੀ ਨਜ਼ਰ ਨਹੀਂ ਆਉਂਦੀ ਦੇਖ ਕੇ ਅੰਪਾਇਰਾਂ ਨੇ ਖੇਡ ਰੱਦ ਹੋਣ ਦਾ ਫੈਸਲਾ ਕੀਤਾ। ਭਾਰਤੀ ਪਾਰੀ ਵਿਚ ਇਕ ਗੇਂਦ ਵੀ ਨਹੀਂ ਸੁੱਟੀ ਜਾ ਸਕੀ। ਦੱਖਣੀ ਅਫਰੀਕਾ ਨੇ ਜੋਹਾਨਿਸਬਰਗ ‘ਚ ਪਹਿਲਾ ਵਨਡਜੇ 141 ਦੌੜਾਂ ਤੋਂ ਅਤੇ ਡਰਬਨ ਦਾ ਦੂਜਾ ਵਨਡੇ 136 ਦੌੜਾਂ ਤੋਂ ਜਿੱਤਿਆ ਸੀ। ਹੁਣ ਦੋਵੇਂ ਟੀਮਾਂ ਦੋ ਟੈਸਟ ਮੈਚਾਂ ਦੀ ਲੜੀ ਖੇਡਣਗੀਆਂ।

Facebook Comment
Project by : XtremeStudioz