ਯਾਂਗੂਨ— ਮਿਆਂਮਾਰ ਦੇ ਮਾਗਵੇ ਖੇਤਰ ‘ਚ ਸੋਮਵਾਰ ਨੂੰ 5 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਮੌਸਮ ਵਿਗਿਆਨ ਤੇ ਜਲ ਵਿਗਿਆਨ ਵਿਭਾਗ ਦੇ ਮੁਤਾਬਕ ਭੂਚਾਲ ਦੇ ਝਟਕੇ ਸਵੇਰੇ 10 ਵੱਜਕੇ 37 ਮਿੰਟ ‘ਤੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਕਯੋਖਤੂ ਤੋਂ 6.4 ਕਿਲੋਮੀਟਰ ਦੱਖਣ-ਪੂਰਬ ਤੇ ਨਿਯੌਂਗ ਯੂ ਤੋਂ 79 ਕਿਲੋਮੀਟਰ ਪੂਰਬ-ਉੱਤਰ ‘ਚ ਸੀ ਅਜੇ ਤੱਕ ਭੂਚਾਲ ਦੇ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖਬਰ ਨਹੀਂ ਮਿਲੀ ਹੈ।