Close
Menu

ਤੀਰਅੰਦਾਜ਼ੀ ਤਕਨੀਕ ਵਿੱਚ ਮਾਮੂਲੀ ਤਬਦੀਲੀ ਦਾ ਫ਼ਾਇਦਾ ਹੋਇਆ: ਦੀਪਿਕਾ

-- 24 September,2013

File Photo of Archer Deepika Kumari

ਨਵੀਂ ਦਿੱਲੀ, 24 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਤੀਰਅੰਦਾਜ਼ੀ ਆਲਮੀ ਕੱਪ ਵਿਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਭਾਰਤੀ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਕਿਹਾ ਹੈ ਕਿ ਉਸ ਨੂੰ ਆਪਣੀ ਨਿਸ਼ਾਨੇ ਸੇਧਣ ਦੀ ਤਕਨੀਕ ਵਿਚ ਮਾਮੂਲੀ ਤਬਦੀਲੀ ਨਾਲ ਕਾਫ਼ੀ ਫਾਇਦਾ ਹੋਇਆ ਹੈ। ਬੀਤੇ ਦਿਨੀਂ ਪੈਰਿਸ (ਫਰਾਂਸ) ਵਿਚ ਮੈਡਲ ਜਿੱਤਣ ਤੋਂ ਇਕ ਮਹੀਨਾ ਪਹਿਲਾਂ ਦੀਪਿਕਾ, ਬੋਂਬਾਇਲਾ ਦੇਵੀ ਅਤੇ ਰਿਸਿਲ ਬੁਰਿਲੀ ਨੇ ਦੱਖਣੀ ਕੋਰੀਆ ਨੂੰ ਹਰਾ ਕੇ ਵਿਸ਼ਵ ਕੱਪ ਖਿਤਾਬ ਜਿੱਤਿਆ ਸੀ। ਇਸ ਤੋਂ ਇਲਾਵਾ ਚੀਨ ਨੂੰ ਹਰਾ ਕੇ ਵਿਸ਼ਵ ਕੱਪ ਮਹਿਲਾ ਟੀਮ ਵਰਗ ਵਿਚ ਸੋਨ ਤਗਮਾ ਹਾਸਲ ਕੀਤਾ ਸੀ।
ਦੀਪਿਕਾ ਨੇ ਕਿਹਾ, ‘‘ਮੈਂ ਆਪਣੀ ਤੀਰਅੰਦਾਜ਼ੀ ਤਕਨੀਕ ਵਿਚ ਮਾਮੂਲੀ ਤਬਦੀਲੀ ਕੀਤੀ ਜਿਸ ਦਾ ਮੈਨੂੰ ਫਾਇਦਾ ਹੋਇਆ। ਅਗਲਾ ਟੂਰਨਾਮੈਂਟ ਤੁਰਕੀ ਵਿਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਹੈ ਤੇ ਮੈਨੂੰ ਉਥੇ ਵਧੀਆ ਕਾਰਗੁਜ਼ਾਰੀ ਦੀ ਉਮੀਦ ਹੈ।’’ ਉਸ ਨੇ ਕਿਹਾ, ‘‘ਕਿ ਉਹ ਹਰੇਕ ਟੂਰਨਾਮੈਂਟ ਵਿਚ ਵਧੀਆ ਪ੍ਰਦਰਸ਼ਨ ਦੀ ਕੋਸ਼ਿਸ਼ ਵਿਚ ਹੈ।’’ ਉਸ ਨੇ ਕਿਹਾ, ‘‘ਮੈਂ ਇਸ ਸਾਲ ਲਗਾਤਾਰ ਵਧੀਆ ਪ੍ਰਦਰਸ਼ਨ ਕੀਤਾ ਹੈ ਤੇ ਮੈਂ ਇਸ ਨੂੰ ਹੋਰ ਬਿਹਤਰ ਕਰਨ ਦੀ ਕੋਸ਼ਿਸ਼ ਵਿਚ ਹਾਂ। ਪੈਰਿਸ ਦਾ ਤਜਰਬਾ ਵਧੀਆ ਰਿਹਾ ਤੇ ਹਰੇਕ ਵਾਰ ਮੈਨੂੰ ਕੋਰੀਅਨਾਂ ਤੋਂ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ।’’ ਉਸ ਨੇ ਕਿਹਾ ਕਿ ਉਹ ਅਗਲੇ ਸਾਲ ਏਸ਼ੀਆਈ ਖੇਡਾਂ ਤੇ ਫੇਰ ਓਲੰਪਿਕ ਵਿਚ ਵੀ ਵਧੀਆ ਪ੍ਰਦਰਸ਼ਨ ਕਰੇਗੀ।

Facebook Comment
Project by : XtremeStudioz