Close
Menu

ਤੀਸਤਾ ਨੂੰ ਸੁਪਰੀਮ ਕੋਰਟ ਵੱਲੋਂ ਤੀਜੀ ਵਾਰ ਰਾਹਤ

-- 19 February,2015

ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਅੱਜ ਤੀਜੀ ਵਾਰ ਸਮਾਜ ਸੇਵਿਕਾ ਤੀਸਤਾ ਸੀਤਲਵਾੜ  ਤੇ ਉਨ੍ਹਾਂ ਦੇ ਪਤੀ ਨੂੰ ਰਾਹਤ ਦਿੰਦਿਆਂ ਗੁਜਰਾਤ ਪੁਲੀਸ ਨੂੰ ਹੁਕਮ ਦਿੱਤਾ ਹੈ ਕਿ ਉਹ ਅਗਲੇ ਹੁਕਮਾਂ ਤੱਕ ਉਨ੍ਹਾਂ ਦੀ ਗ੍ਰਿਫਤਾਰੀ ਨਾ ਕਰੇ। ਇਨ੍ਹਾਂ ’ਤੇ ਗੁਜਰਾਤ ’ਚ ਸਾਲ 2002  ਦੌਰਾਨ ਹੋਏ ਦੰਗਿਆਂ ਦੇ ਪੀੜਤਾਂ ਦੇ ਮੁੜ ਵਸੇਬੇ ਲਈ ਇਕੱਠੇ ਕੀਤੇ 8 ਕਰੋੜ ਰੁਪਏ ਤੋਂ ਵੱਧ ਦੇ ਫੰਡ ਦੀ ਦੁਰਵਰਤੋਂ ਕਰਨ ਦਾ ਦੋਸ਼ ਹੈ। ਜਸਟਿਸ ਦੀਪਕ ਮਿਸ਼ਰਾ ਤੇ ਜਸਟਿਸ ਅਦਰਸ਼ ਕੁਮਾਰ ਗੋਇਲ ਦੇ ਬੈਂਚ ਨੇ ਇਹ ਰਾਹਤ ਦਿੱਤੀ, ਜਦਕਿ ਗੁਜਰਾਤ ਵੱਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਮਹੇਸ਼ ਜੇਠਮਲਾਨੀ ਨੇ ਇਨ੍ਹਾਂ ਦੋਵਾਂ ਤੋਂ ਪੁਛ ਪੜਤਾਲ ਲਈ ਪੁਲੀਸ ਹਿਰਾਸਤ ਦੀ ਮੰਗ ਕੀਤੀ ਸੀ।

Facebook Comment
Project by : XtremeStudioz