Close
Menu

‘ਤੁਮਹਾਰੀ ਸੁਲੂ’ ‘ਚ ਮੇਰਾ ਚੁਲਬੁਲਾਪਨ ਨਜ਼ਰ ਆਵੇਗਾ : ਵਿਦਿਆ

-- 18 January,2017
ਮੁੰਬਈ— ਅਦਾਕਾਰਾ ਵਿਦਿਆ ਬਾਲਨ ਦਾ ਕਹਿਣਾ ਹੈ ਕਿ ਉਸ ਦੀ ਆਉਣ ਵਾਲੀ ਫਿਲਮ ‘ਤੁਮਹਾਰੀ ਸੁਲੂ’ ‘ਚ ਉਸ ਦੇ ਸੁਭਾਅ ਦਾ ਚੁਲਬੁਲਾਪਨ ਨਜ਼ਰ ਆਵੇਗਾ। ਇਸ ਫਿਲਮ ‘ਚ ਉਹ ਇਕ ਰੇਡੀਓ ਜਾਕੀ (ਆਰ. ਜੇ.) ਦੀ ਭੂਮਿਕਾ ‘ਚ ਹੈ। ਵਿਦਿਆ ਨੇ ਦੱਸਿਆ, ‘ਮੈਂ ਵੱਖ-ਵੱਖ ਤਰ੍ਹਾਂ ਦੀਆਂ ਫਿਲਮਾਂ ‘ਬੇਗਮ ਜਾਨ’ ਤੇ ‘ਤੁਮਹਾਰੀ ਸੁਲੂ’ ‘ਚ ਰੁੱਝੀ ਹੋਈ ਹਾਂ। ਇਹ ਇਕ ਮਜ਼ੇਦਾਰ ਫਿਲਮ ਹੈ ਤੇ ਇਸ ‘ਚ ਮੇਰਾ ਚੁਲਬੁਲਾਪਨ ਨਜ਼ਰ ਆਵੇਗਾ।’
ਸੁਰੇਸ਼ ਤ੍ਰਿਵੇਦੀ ਦੇ ਨਿਰਦੇਸ਼ਨ ‘ਚ ਬਣ ਰਹੀ ਇਸ ਫਿਲਮ ਦੀ ਕਹਾਣੀ ਸੁਲੋਚਨਾ ਨਾਂ ਦੀ ਇਕ ਔਰਤ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸ ਦਾ ਨਾਂ ਸੁਲੂ ਹੈ। ਉਹ ਆਰ. ਜੇ. ਹੈ ਤੇ ਆਪਣੇ ਸਹਿਯੋਗੀ ਐਂਕਰਾਂ ਨਾਲ ਦੇਰ ਰਾਤ ਪੇਸ਼ ਹੋਣ ਵਾਲੇ ਇਕ ਪ੍ਰੋਗਰਾਮ ‘ਚ ਪੇਸ਼ਕਾਰ ਦੀ ਭੂਮਿਕਾ ਨਿਭਾਅ ਰਹੀ ਹੈ।
Facebook Comment
Project by : XtremeStudioz