Close
Menu

ਤੁਰਕੀ ‘ਚ ਬੱਸ ਪਲਟਣ ਨਾਲ 21 ਮਰੇ, ਕਈ ਜ਼ਖਮੀ

-- 23 January,2014

ਅੰਕਾਰਾ- ਮੱਧ ਤੁਰਕੀ ਵਿਚ ਹਨੇਰੀ ਰਾਤ ‘ਚ ਇਕ ਬੱਸ ਦੇ ਕਈ ਵਾਰ ਪਲਟੀਆਂ ਖਾਣ ਤੋਂ ਬਾਅਦ ਵੀਰਵਾਰ ਘੱਟੋ-ਘੱਟ 21 ਲੋਕ ਮਾਰੇ ਗਏ। ਹਾਲ ਦੇ ਸਾਲਾਂ ‘ਚ ਇਹ ਤੁਰਕੀ ਦਾ ਸਭ ਤੋਂ ਖ਼ਤਰਨਾਕ ਹਾਦਸਾ ਮੰਨਿਆ ਜਾ ਰਿਹਾ ਹੈ। ਖ਼ਬਰਾਂ ਅਨੁਸਾਰ ਕ੍ਰੇਸਾਰੀ ਪ੍ਰਾਂਤ ਦੇ ਕਸਬੇ ‘ਚ ਅੱਧੀ ਰਾਤੀਂ ਦੋ ਵਜੇ ਸੜਕ ‘ਤੇ ਕੋਹਰਾ ਹੋਣ ਕਾਰਨ ਡਰਾਈਵਰ ਰਫ਼ਤਾਰ ‘ਤੇ ਕੰਟੋਰਲ ਖੋ ਬੈਠਾ, ਜਿਸ ਕਾਰਨ ਬੱਸ ਟ੍ਰੈਕਟਰ-ਟਰਾਲੀ ਨਾਲ ਟਕਰਾ ਕੇ ਕਈ ਦੂਰ ਤੱਕ ਪਲਟੀਆਂ ਖਾਂਦੀ ਗਈ। ਹਾਦਸੇ ‘ਚ 21 ਲੋਕਾਂ ਦੀ ਮੌਤ ਹੋ ਗਈ ਹੈ। ਇਹ ਬੱਸ ਇੰਸਤਾਮਬੁੰਕ ਤੋਂ ਪੂਰਬੀ ਪ੍ਰਾਂਤ ਮੂਸ ਜਾ ਰਹੀ ਸੀ, ਇਸ ‘ਚ 48 ਤੋਂ ਵੱਧ ਯਾਤਰੀ ਸਵਾਰ ਸਨ। ਦੋ ਜ਼ਖਮੀਆਂ ਦੀ ਹਾਲਤ ਗੰਭੀਰ ਹੈ ਇਸ ਲਈ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ।

Facebook Comment
Project by : XtremeStudioz