Close
Menu

ਤੁਰਕੀ ਦੀ ਸੰਸਦ ਬਣੀ ਕੁਸ਼ਤੀ ਦਾ ਅਖਾੜਾ

-- 22 February,2015

ਤੁਰਕੀ ਦੀ ਪਾਰਲੀਮੈਂਟ ‘ਚ ਉਸ ਵੇਲੇ ਤਣਾਅ ਵਰਗਾ ਮਾਹੌਲ ਪੈਦਾ ਹੋ ਗਿਆ ਜਦੋਂ ਪਾਰਲੀਮੈਂਟ ਵਿਖੇ ਦੋ ਧਿਰਾਂ ਆਪਸ ‘ਚ ਭਿੜ ਗਈਆਂ। ਇਹ ਝਗੜਾ ਉਸ ਸਮੇਂ ਹੋਇਆ ਜਦੋਂ ਵਿਰੋਧੀ ਪਾਰਟੀ ਦਾ ਇਕ ਮੈਂਬਰ ਭਾਸ਼ਣ ਦੇ ਰਿਹਾ ਸੀ। ਇਸ ਦੌਰਾਨ ਦੋਵੇਂ ਧਿਰਾਂ ਦੇ ਸੰਸਦ ਮੈਂਬਰਾਂ ਨੇ ਇਕ ਦੂਜੇ ‘ਤੇ ਜਮ ਕੇ ਘਸੁੰਨ ਮੁੱਕੇ ਚਲਾਏ। ਕਈਆਂ ਨੇ ਤਾਂ ਆਪਣੀ ਜਾਨ ਬਚਾਉਣ ਲਈ ਬੈਂਚਾਂ ਦੇ ਹੇਠਾਂ ਲੁਕ ਗਏ ਅਤੇ ਖੁਦ ਨੂੰ ਇਸ ਘਸੁੰਨ-ਮੁੱਕੀ ਤੋਂ ਬਚਾਇਆ। ਇਸ ਘਟਨਾ ਤੋਂ ਬਾਅਦ ਦੋ ਮੈਂਬਰਾਂ ਨੂੰ ਹਸਪਤਾਲ ‘ਚ ਇਸ ਹਫਤੇ ਦਾਖਲ ਕਰਵਾਇਆ ਗਿਆ। ਇਸ ਦੌਰਾਨ ਸੰਸਦ ‘ਚ ਕਿਸੇ ਵਲੋਂ ਇਸ ਸਾਰੇ ਵਾਕੇ ਦੀ ਵੀਡੀਓ ਬਣਾ ਲਈ ਗਈ ਅਤੇ ਬਾਅਦ ‘ਚ ਯੂ-ਟਿਊਬ ‘ਤੇ ਅਪਲੋਡ ਕਰ ਦਿੱਤੀ ਗਈ, ਜਿਸ ਨੂੰ ਕਾਫੀ ਲੋਕਾਂ ਵਲੋਂ ਦੇਖਿਆ ਗਿਆ ਅਤੇ ਸ਼ੇਅਰ ਕੀਤਾ ਜਾ ਰਿਹਾ ਹੈ।

Facebook Comment
Project by : XtremeStudioz