Close
Menu

ਤੁਰਕੀ ਦੇ ਬੀਚ ‘ਤੇ ਮਿਲੀ ਬੱਚੇ ਦੀ ਲਾਸ਼ ਹੁਣ ਸਾਨੂੰ ਪ੍ਰੇਰਦੀ ਹੈ- ਸਟੀਫਨ ਹਾਰਪਰ

-- 06 September,2015

ਓਟਾਵਾ— ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਕਿਹਾ ਹੈ ਕਿ ਤੁਰਕੀ ਦੇ ਬੀਚ ‘ਤੇ ਮਿਲੀ ਨਿੱਕੀ ਬੱਚੇ ਦੀ ਲਾਸ਼ ਦੀਆਂ ਤਸਵੀਰਾਂ ਰੂਹ ਨੂੰ ਝੰਜੋੜ ਕੇ ਰੱਖਦੀਆਂ ਹਨ ਪਰ ਇਸ ਦੇ ਨਾਲ ਹੁਣ ਇਹ ਤਸਵੀਰਾਂ ਸਾਨੂੰ ਅੱਤਵਾਦ ਦੇ ਖਿਲਾਫ ਲੜਨ ਲਈ ਪ੍ਰੇਰਦੀਆਂ ਹਨ। ਉਨ੍ਹਾਂ ਕਿਹਾ ਕਿ ਸੀਰੀਆ ਅਤੇ ਇਰਾਕ ਨੂੰ ਤਬਾਹ ਕਰਨ ਪਿਛੇ ਇਸਲਾਮਿਕ ਦਹਿਸ਼ਤਗਰਦਾਂ ਦਾ ਮੁੱਖ ਹੱਥ ਹੈ ਅਤੇ ਇਹ ਹੁਣ ਜ਼ਰੂਰੀ ਹੋ ਗਿਆ ਹੈ ਕਿ ਦਹਿਸ਼ਤਗਰਦਾਂ ਨੂੰ ਖਤਮ ਕਰ ਦਿੱਤਾ ਜਾਵੇ।
ਪ੍ਰਧਾਨ ਮੰਤਰੀ ਹਾਰਪਰ ਨੇ ਕਿਹਾ ਕਿ ਉਨ੍ਹਾਂ ਨੇ ਤੇ ਉਨ੍ਹਾਂ ਦੀ ਪਤਨੀ ਨੇ ਇੰਟਰਨੈੱਟ ‘ਤੇ ਇਹ ਤਸਵੀਰ ਦੇਖੀ, ਜਿਸ ਨੂੰ ਦੇਖ ਕੇ ਉਨ੍ਹਾਂ ਨੂੰ ਆਪਣੇ ਬੇਟੇ ਦੀ ਯਾਦ ਆ ਗਈ, ਜਦੋਂ ਉਹ ਇਸ ਉਮਰ ਦਾ ਸੀ। ਉਨ੍ਹਾਂ ਕਿਹਾ ਕਿ ਇਹ ਘਟਨਾ ਬੇਹੱਦ ਦੁਖਦਾਈ ਹੈ ਅਤੇ ਇਸ ਦੇ ਪਿੱਛੇ ਇਕ ਵੱਡੀ ਸਮੱਸਿਆ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਨੂੰ ਖਤਮ ਕਰਨ ਲਈ ਲੋੜੀਂਦਾ ਕਦਮ ਚੁੱਕਣ ਦੀ ਲੋੜ ਹੈ।

Facebook Comment
Project by : XtremeStudioz