Close
Menu

ਤੁਰਕੀ ਨੇ ਕਤਲੇਆਮ ਸੰਬੰਧੀ ਟਿੱਪਣੀ ‘ਤੇ ਆਸਟ੍ਰੇਲੀਆ ਤੋਂ ਦੂਤ ਨੂੰ ਬੁਲਾਇਆ

-- 23 April,2015

ਅੰਕਾਰਾ- ਆਸਟ੍ਰੇਲੀਆ ਦੀ ਸੰਸਦ ‘ਚ ਇਕ ਸਦੀ ਪਹਿਲਾਂ ਆਰਮੇਨੀਆ ਦੇ ਲੋਕਾਂ ਦੀਆਂ ਹੱਤਿਆਵਾਂ ਨੂੰ ਕਤਲੇਆਮ ਐਲਾਨ ਕਰਨ ਤੋਂ ਬਾਅਦ ਤੁਰਕੀ ਨੇ ਉਥੋਂ ਆਪਣਾ ਦੂਤ ਵਾਪਸ ਬੁਲਾ ਲਿਆ ਹੈ। ਵਿਦੇਸ਼ ਮੰਤਰਾਲੇ ਦੇ ਇਕ ਬਿਆਨ ‘ਚ ਬੁੱਧਵਾਰ ਨੂੰ ਇਸ ਮਾਮਲੇ ਦਾ ਵਿਰੋਧ ਕਰਦੇ ਹੋਏ ਕਿਹਾ ਗਿਆ ਕਿ ਆਸਟ੍ਰੇਲੀਆ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਅਪਰਾਧ ਲਈ ਤੁਰਕੀ ਦੇ ਲੋਕਾਂ ਨੂੰ ਦੋਸ਼ੀ ਠਹਿਰਾਏ। ਇਸ ‘ਚ ਦੱਸਿਆ ਗਿਆ ਕਿ ਦੂਤ ਹਸਨ ਗੋਗਸ ਨੂੰ ਵਿਚਾਰ-ਵਟਾਂਦਰੇ ਲਈ ਅੰਕਾਰਾ ਬੁਲਾਇਆ ਗਿਆ ਹੈ। ਇਤਿਹਾਸਕਾਰਾਂ ਦਾ ਅੰਦਾਜ਼ਾ ਹੈ ਕਿ ਅੋਟੋਮਾਨ ਤੁਰਕੀ ਨੇ ਆਰਮੇਨੀਆ ਦੇ 15 ਲੱਖ ਲੋਕਾਂ ਦੀਆਂ ਹੱਤਿਆਵਾਂ ਕਰਵਾ ਦਿੱਤੀਆਂ ਸਨ ਅਤੇ ਇਸ ਨੂੰ 20ਵੀਂ ਸਦੀ ਦਾ ਪਹਿਲਾ ਕਤਲੇਆਮ ਮੰਨਿਆ ਜਾਂਦਾ ਹੈ। ਤੁਰਕੀ ਹਮੇਸ਼ਾ ਤੋਂ ਇਸ ਘਟਨਾ ਨੂੰ ਕਤਲੇਆਮ ਦੱਸਣ ਤੋਂ ਇਨਕਾਰ ਕਰਦਾ ਰਿਹਾ ਹੈ ਅਤੇ ਉਹ ਅਜਿਹੀ ਕੋਸ਼ਿਸ਼ ‘ਚ ਲੱਗਾ ਰਹਿੰਦਾ ਹੈ ਕਿ ਕੋਈ ਦੇਸ਼ ਉਸ ‘ਤੇ ਇਸ ਤਰ੍ਹਾਂ ਦੀ ਤੋਹਮਤ ਨਾ ਲਗਾਵੇ। ਇਕ ਮਹੀਨਾ ਪਹਿਲਾਂ ਪੌਪ ਫ੍ਰਾਂਸਿਸ ਨੇ ਹੱਤਿਆਵਾਂ ਨੂੰ ਕਤਲੇਆਮ ਕਰਾਰ ਦਿੱਤਾ ਤਾਂ ਤੁਰਕੀ ਨੇ ਵੇਟਿਕਨ ਤੋਂ ਆਪਣੇ ਦੂਤ ਨੂੰ ਵਾਪਸ ਬੁਲਾ ਲਿਆ ਸੀ।

Facebook Comment
Project by : XtremeStudioz