Close
Menu

ਤੁਰਕੀ ਨੇ ਖਸ਼ੋਗੀ ਮਾਮਲੇ ਵਿਚ ਸਾਊਦੀ ਅਰਬ ਤੋਂ ਜਾਂਚ ਵਿਚ ਸਹਿਯੋਗ ਕਰਨ ਨੂੰ ਕਿਹਾ

-- 01 November,2018

ਅਕਾਰਾ – ਤੁਰਕੀ ਦੇ ਨਿਆ ਮੰਤਰੀ ਨੇ ਪੱਤਰਕਾਰ ਜਮਾਲ ਖਸ਼ੋਗੀ ਨੂੰ ਕਤਲ ਕਰਨ ਦੀ ਜਾਂਚ ਵਿਚ ਵੀਰਵਾਰ ਨੂੰ ਸਾਊਦੀ ਅਰਬ ਤੋਂ ਮਦਦ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਕੋਈ ਵੀ ਜ਼ਿੰਮੇਵਾਰੀ ਤੋਂ ਬੱਚ ਨਹੀਂ ਸਕਦਾ। ਅਬਦੁਲਹਮਿਤ ਗੁਲ ਨੇ ਕਿਹਾ ਕਿ ਸਾਊਦੀ ਅਰਬ ਦੇ ਚੋਟੀ ਦੇ ਇਸਤਗਾਸਾ ਧਿਰ ਤੁਰਕੀ ਦੇ ਜਾਂਚ ਕਰਮੀਆਂ ਦੇ ਸਵਾਲਾਂ ਦਾ ਜਵਾਬ ਦੇਣ ਵਿਚ ਅਸਫਲ ਰਹੇ ਕਿ ਪੱਤਰਕਾਰ ਨੂੰ ਕਤਲ ਕਿੱਥੇ ਕੀਤਾ ਗਿਆ ਅਤੇ ਲਾਸ਼ ਕਿੱਥੇ ਹੈ ? ਸਾਊਦੀ ਅਰਬ ਦੇ ਚੋਟੀ ਦੇ ਇਸਤਗਾਸਾ ਧਿਰ ਨੇ ਕਤਲ ਦੀ ਸਾਂਝੀ ਜਾਂਚ ਤਹਿਤ ਤਿੰਨ ਦਿਨ ਇਸਤਾਨਬੁਲ ਵਿਚ ਗੁਜ਼ਾਰੇ।
ਗੁਲ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਾਨੂੰ ਉਮੀਦ ਹੈ ਕਿ ਇਨ੍ਹਾਂ ਸਵਾਲਾਂ ਦੇ ਜਵਾਬ ਮਿਲਣਗੇ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਜ਼ਿੰਮੇਵਾਰੀ ਤੋਂ ਨਹੀਂ ਬੱਚ ਸਕਦਾ। ਇਹ ਮੁੱਦਾ ਸੰਸਾਰਕ ਮੁੱਦਾ ਬਣ ਚੁੱਕਾ ਹੈ। ਇਹ ਅਜਿਹਾ ਮੁੱਦਾ ਨਹੀਂ ਹੈ ਕਿ ਇਸ ਨੂੰ ਰਫਾ-ਦਫਾ ਕਰ ਦਿੱਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਊਦੀ ਦੇ ਅਧਿਕਾਰੀ ਸਾਡੇ ਨਾਲ ਜਾਂਚ ਵਿਚ ਨੇੜਿਓਂ ਸਹਿਯੋਗ ਕਰਨ। ਉਨ੍ਹਾਂ ਨੂੰ ਜਾਂਚ ਵਿਚ ਮਦਦ ਕਰਨੀ ਹੋਵੇਗੀ ਤਾਂ ਜੋ ਸਮੁੱਚਾ ਘਟਨਾਕ੍ਰਮ ਸਾਹਮਣੇ ਆਵੇ।

Facebook Comment
Project by : XtremeStudioz