Close
Menu

ਤੁਰਕੀ : ਬੰਬ ਧਮਾਕੇ ‘ਚ ਚਾਰ ਪੁਲਸ ਅਧਿਕਾਰੀਆਂ ਦੀ ਮੌਤ

-- 05 September,2015

ਦਿਆਰਬਕੀਰ- ਦੱਖਣੀ ਪੂਰਬੀ ਤੁਰਕੀ ‘ਚ ਇਕ ਗੱਡੀ ਦੇ ਰੋਡ ਸਾਈਡ ਬੰਬ ਦੀ ਲਪੇਟ ‘ਚ ਆਉਣ ਨਾਲ ਚਾਰ ਪੁਲਸ ਕਰਮਚਾਰੀਆਂ ਦੀ ਮੌਤ ਹੋ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਬੰਬ ਕੁਰਦ ਅੱਤਵਾਦੀ ਸੰਗਠਨ ਕੁਰਦੀਸਤਾਨ ਵਰਕਰਸ ਪਾਰਟੀ ਦੇ ਮੈਂਬਰਾਂ ਨੇ ਲਗਾਇਆ ਸੀ। ਦੱਸਿਆ ਜਾਂਦਾ ਹੈ ਕਿ ਦੋ ਸਾਲ ਤੋਂ ਜਾਰੀ ਸੀਜ਼ਾਫਾਇਰ ਦੇ ਜੁਲਾਈ ‘ਚ ਖਤਮ ਹੋਣ ਤੋਂ ਬਾਅਦ ਸੁਰੱਖਿਆ ਫੋਰਸਾਂ ਦੇ ਖਿਲਾਫ ਪੀਕੇਕੇ ਦੇ ਹਮਲਿਆਂ ‘ਚ ਲਗਾਤਾਰ ਵਾਧਾ ਹੋਇਆ ਹੈ। ਪੀਕੇਕੇ ਆਏ ਦਿਨ ਸੁਰੱਖਿਆ ਫੋਰਸਾਂ ‘ਤੇ ਅਜਿਹੇ ਹਮਲਿਆਂ ਨੂੰ ਅੰਜ਼ਾਮ ਦੇ ਰਿਹਾ ਹੈ। ਮਾਰਦਿਨ ਪ੍ਰਾਂਤ ‘ਚ ਹੋਇਆ ਇਹ ਧਮਾਕਾ ਵੀ ਇਸ ਤਰ੍ਹਾਂ ਦੇ ਹਮਲਿਆਂ ਦੀ ਅਗਲੀ ਕੜੀ ਹੈ।

Facebook Comment
Project by : XtremeStudioz