Close
Menu

ਤੁਰਕੀ ਵੱਲੋਂ ਖਸ਼ੋਗੀ ਦੇ ਕਤਲ ਬਾਰੇ ਟੇਪ ਦੇਣ ਤੋਂ ਇਨਕਾਰ

-- 22 October,2018

ਇਸਤੰਬੁਲ, ਤੁਰਕੀ ਨੇ ਇੱਥੇ ਸਾਉੂਦੀ ਦੂਤਾਵਾਸ ’ਚੋਂ ਪੱਤਰਕਾਰ ਜਮਾਲ ਖਸ਼ੋਗੀ ਦੀ ਭੇਤਭਰੀ ਗੁੰਮਸ਼ੁਦਗੀ ਦੇ ਮਾਮਲੇ ਦੀ ਜਾਂਚ ਦੌਰਾਨ ਕਿਸੇ ਅਮਰੀਕੀ ਅਧਿਕਾਰੀ ਨੂੰ ਆਪਣੇ ਵੱਲੋਂ ਕੋਈ ਆਡੀਓ ਟੇਪ ਦੇਣ ਦੀ ਰਿਪੋਰਟ ਦਾ ਖੰਡਨ ਕੀਤਾ ਹੈ। ਤੁਰਕੀ ਦੇ ਵਿਦੇਸ਼ ਮੰਤਰੀ ਮੇਵਲੁਤ ਕਾਵਸੋਗਲੂ ਨੇ ਅੰਕਾਰਾ ਵਿਚ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨਾਲ ਦੋ ਦਿਨ ਪਹਿਲਾਂ ਕੀਤੀ ਮੁਲਾਕਾਤ ਬਾਰੇ ਕਿਹਾ ਕਿ ਤੁਰਕੀ ਵੱਲੋਂ ਕਿਸੇ ਅਮਰੀਕੀ ਅਧਿਕਾਰੀ ਨੂੰ ਕੋਈ ਆਡੀਓ ਟੇਪ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਤੁਰਕੀ ਦੀ ਸਰਕਾਰੀ ਪੱਖੀ ਪ੍ਰੈਸ ਦੀਆਂ ਰਿਪੋਰਟਾਂ ਆਈਆਂ ਸਨ ਕਿ ਤੁਰਕੀ ਕੋਲ ਅਜਿਹੀ ਆਡੀਓ ਟੇਪ ਹੈ ਜਿਸ ਤੋਂ ਸਿੱਧ ਹੁੰਦਾ ਹੈ ਕਿ ਖਸ਼ੋਗੀ ਨੂੰ ਕੌਂਸਲਖ਼ਾਨੇ ਵਿਚ ਤਸੀਹੇ ਦੇ ਕੇ ਮਾਰਿਆ ਗਿਆ ਸੀ। ਹਾਲਾਂਕਿ ਤੁਰਕ ਅਧਿਕਾਰੀਆਂ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ।
ਸ੍ਰੀ ਪੌਂਪੀਓ ਨੇ ਵੀ ਲਾਤੀਨੀ ਅਮਰੀਕਾ ਦੇ ਦੌਰੇ ਦੌਰਾਨ ਆਖਿਆ ‘‘ ਮੈਂ ਕੋਈ ਟੇਪ ਨਹੀਂ ਦੇਖੀ ਤੇ ਨਾ ਹੀ ਕੋਈ ਸੁਣੀ ਹੈ। ਮੈਂ ਕੋਈ ਅੰਸ਼ ਵੀ ਨਹੀਂ ਦੇਖਿਆ।’’

Facebook Comment
Project by : XtremeStudioz