Close
Menu

ਤੁਰਕੀ ਸਥਿਤ ਚੀਨੀ ਸਫਾਰਤਖਾਨੇ ਨੇ ਨਾਗਰਿਕਾਂ ਲਈ ਕੀਤੀ ਚੇਤਾਵਨੀ ਜਾਰੀ

-- 08 July,2015

ਬੀਜਿੰਗ- ਤੁਰਕੀ ਦੇ ਸਭ ਤੋਂ ਵੱਡੇ ਸ਼ਹਿਰ ਇਸਤਾਨਬੁਲ ‘ਚ ਚੀਨੀ ਵਿਰੋਧੀ ਪ੍ਰਦਰਸ਼ਨ ਤੋਂ ਬਾਅਦ ਚੀਨੀ ਸਫਾਰਤਖਾਨੇ ਨੇ ਆਪਣੇ ਨਾਗਰਿਕਾਂ ਨੂੰ ਚਿਤਾਵਨੀ ਸੰਦੇਸ਼ ਜਾਰੀ ਕਰ ਦਿੱਤੇ ਹਨ। ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਚੀਨੀ ਸੈਲਾਨੀਆਂ ‘ਤੇ ਹਮਲਾ ਅਤੇ ਬਦਸਲੂਕੀ ਕੀਤੀ ਸੀ। ਦਰਅਸਲ, ਚੀਨ ਵਲੋਂ ਉਈਗਰ ਮੁਸਲਿਮਾਂ ਖਿਲਾਫ ਦਮਨਕਾਰੀ ਨੀਤੀ ਨਾਲ ਤੁਰਕੀ ਸਰਕਾਰ ਨਾਰਾਜ਼ ਹੈ। ਉਈਗਰ ਮੁਸਲਿਮ ਚੀਨ ਦੇ ਸ਼ਿਨਜਿਆਂਗ ਸੂਬੇ ਦੇ ਵਾਸੀ ਹਨ।
ਸਫਾਰਤਖਾਨੇ ਨੇ ਆਪਣੀ ਵੈੱਬਸਾਈਟ ‘ਤੇ ਲਿਖਿਆ ਕਿ ਚੀਨੀ ਸੈਲਾਨੀ ਆਪਣੀ ਸੁਰੱਖਿਆ ਪ੍ਰਤੀ ਜਾਗਰੂਕ ਰਹਿਣ ਅਤੇ ਕਦੇ ਵੀ ਇਕੱਲੇ ਨਾ ਜਾਣ। ਨਾਲ ਹੀ ਪ੍ਰਦਰਸ਼ਨਕਾਰੀਆਂ ਕੋਲ ਨਾ ਜਾਓ ਅਤੇ ਨਾ ਹੀ ਉਨ੍ਹਾਂ ਦੀ ਤਸਵੀਰ ਖਿੱਚੋ। ਬੀਤੇ ਹਫਤੇ ਤੁਰਕੀ ‘ਚ ਚੀਨੀ ਮੁਸਲਿਮ ਭਾਈਚਾਰੇ ਉਈਗਰ ਦੀ ਹਮਾਇਤ ‘ਚ ਰੈਲੀ ਕੱਢੀ ਗਈ ਸੀ।

Facebook Comment
Project by : XtremeStudioz