Close
Menu

ਤੇਂਦੁਲਕਰ ਇੱਛਾ ਅਨੁਸਾਰ ਘਰੇਲੂ ਮੈਦਾਨ ‘ਚ ਹੋਵੇਗਾ ਉਸ ਦਾ ਆਖਰੀ ਟੈਸਟ

-- 15 October,2013

sachin3ਮੁੰਬਈ,15 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਸਚਿਨ ਤੇਂਦੁਲਕਰ ਦਾ ਵਿਦਾਈ ਟੈਸਟ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਹੋਵੇਗਾ ਕਿਉਂਕਿ ਇਹ ਮਹਾਨ ਬੱਲੇਬਾਜ਼ ਨੇ ਬੀ. ਸੀ. ਸੀ. ਆਈ. ਨੂੰ ਚਿੱਠੀ ਲਿਖ ਕੇ ਆਪਣੇ ਆਖਰੀ ਟੈਸਟ ਮੈਚ ਆਪਣੇ ਘਰੇਲੂ ਮੈਦਾਨ ‘ਤੇ ਖੇਡਣ ਦੀ ਇੱਛਾ ਜ਼ਾਹਰ ਕੀਤੀ ਸੀ। ਰਾਜੀਵ ਸ਼ੁਕਲਾ ਦੀ ਅਗਵਾਈ ਵਾਲੀ ਬੀ. ਸੀ. ਸੀ. ਆਈ. ਦੀ ਪ੍ਰੋਗਰਾਮ ਸਮਿਤੀ ਨੇ ਮੁੰਬਈ ਵਿਚ ਮੰਗਲਵਾਰ ਨੂੰ ਹੋਈ ਬੈਠਕ ਵਿਚ ਸੀਰੀਜ਼ ਦਾ ਪ੍ਰੋਗਰਾਮ ਤੈਅ ਕੀਤਾ, ਜਿਸ ਵਿਚ ਦੋ ਟੈਸਟ ਅਤੇ ਤਿੰਨ ਇਕ ਦਿਨਾਂ ਮੈਚ ਖੇਡੇ ਜਾਣਗੇ। ਸ਼ੁਕਲਾ ਨੇ ਕਿਹਾ ਕਿ ਬੋਰਡ ਨੇ ਸਚਿਨ ਦੀ ਆਪਣੇ ਘਰੇਲੂ ਮੈਦਾਨ ਵਿਚ ਹੀ ਆਖਰੀ ਟੈਸਟ ਖੇਡਣ ਦੀ ਇੱਛਾ ਨੂੰ ਮੰਨਣ ਦਾ ਫੈਸਲਾ ਕੀਤਾ ਹੈ। ਸਚਿਨ ਨੇ ਇਸ ਵਾਨਖੇੜੇ ਸਟੇਡੀਅਮ ਤੋਂ ਹੀ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਕੋਲਕਾਤਾ ਦੇ ਈਡਨ ਗਾਰਡਨ ‘ਤੇ 6 ਤੋਂ 10 ਨਵੰਬਰ ਤੱਕ ਟੈਸਟ ਸੀਰੀਜ਼ ਦਾ ਪਹਿਲਾਂ ਟੈਸਟ ਖੇਡਿਆ ਜਾਵੇਗਾ। ਬੀ. ਸੀ. ਸੀ. ਆਈ. ਦੀ ਰੋਟੇਸ਼ਨ ਨੀਤੀ ਦੇ ਅਧੀਨ ਇਸ ਦਾ ਅਗਲਾ ਮੈਚ ਬੰਗਲੌਰ ਜਾਂ ਅਹਿਮਦਾਬਦ ਵਿਚ ਖੇਡਿਆ ਜਾਣਾ ਸੀ ਪਰ ਵਾਨਖੇੜੇ ਨੂੰ ‘ਆਊਟ ਆਫ ਟਰਨ’ ਟੈਸਟ ਦਿੱਤਾ ਗਿਆ। ਦੂਜਾ ਟੈਸਟ ਹੁਣ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ 14 ਤੋਂ 18 ਨਵੰਬਰ ਤੱਕ ਖੇਡਿਆ ਜਾਵੇਗਾ। ਇਸ ਤੋਂ ਬਾਅਦ 21, 24 ਅਤੇ 27 ਨਵੰਬਰ ਨੂੰ ਤਿੰਨ ਇਕ ਦਿਨਾਂ ਮੈਚ ਖੇਡੇ ਜਾਣਗੇ। ਪਹਿਲੇ ਦੋ ਇਕ ਦਿਨਾਂ ਮੈਚ ਕ੍ਰਮਵਾਰ ਕੋਚੀ ਅਤੇ ਵਿਸ਼ਾਖਾਪਟਨਮ ਵਿਚ ਹੋਣਗੇ, ਜਦੋਂ ਕਿ ਤੀਜੇ ਇਕ ਦਿਨਾਂ ਮੈਚ ‘ਤੇ ਅਜੇ ਕੋਈ ਫੈਸਲਾ ਨਹੀਂ ਹੋਇਆ ਹੈ। ਸ਼ੁਕਲਾ ਦੇ ਅਨੁਸਾਰ ਸੀਰੀਜ਼ ਦਾ ਆਖਰੀ ਇਕ ਦਿਨਾਂ ਮੈਚ ਕਾਨਪੁਰ ਜਾਂ ਬੜੌਦਾ ਵਿਚ ਖੇਡਿਆ ਜਾਵੇਗਾ। ਬੀ. ਸੀ. ਸੀ. ਆਈ. ਤੇਂਦੁਲਕਰ ਨੂੰ ਸ਼ਾਨਦਾਰ ਵਿਦਾਈ ਦੇਣ ਦੀ ਯੋਜਨਾ ਬਣਾ ਰਿਹਾ ਹੈ। ਤੇਂਦੁਲਕਰ ਨੇ ਪਿਛਲੇ ਹਫਤੇ 200ਵੇਂ ਟੈਸਟ ਮੈਚ ਤੋਂ ਬਾਅਦ ਸੰਨਿਆਸ ਲੈਣ ਦਾ ਐਲਾਨ ਕੀਤਾ

Facebook Comment
Project by : XtremeStudioz