Close
Menu

ਤੇਂਦੁਲਕਰ ‘ਕ੍ਰਿਕਟਰ ਆਫ ਦਿ ਜੈਨਰੇਸ਼ਨ’ ਪੁਰਸਕਾਰ ਲਈ ਨਾਮਜ਼ਦ

-- 18 February,2014

ਨਵੀਂ ਦਿੱਲੀ – ਭਾਰਤ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਅਤੇ ਵਰਿੰਦਰ ਸਹਿਵਾਗ ਨੂੰ ‘ਈ.ਐੱਸ.ਪੀ.ਐੱਨ ਕ੍ਰਿਕਇੰਫੋ-20 ਕ੍ਰਿਕਟਰ ਆਫ ਦਿ ਜੈਨਰੇਸ਼ਨ’ ਪੁਰਸਕਾਰ ਲਈ ਨਾਮਜ਼ਦ ਖਿਡਾਰੀਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਕ੍ਰਿਕਟ ਨਿਊਜ਼ ਵੈੱਬਸਾਇਟ ਨੇ ਸੋਮਵਾਰ ਆਪਣੇ ਸੱਤਵੇਂ ਸਾਲਾਨਾ ਇਨਾਮ ਵੰਡ ਸਮਾਰੋਹ ਵਿਚ ਦੋ ਹੋਰ ਵਰਗ ਜੋੜਨ ਦਾ ਐਲਾਨ ਕੀਤਾ।
ਦੋ ਨਵੇਂ ਵਿਸ਼ੇਸ਼ ਪੁਰਸਕਾਰ ‘ਕ੍ਰਿਕਟਰ ਆਫ ਦਿ ਜੈਨਰੇਸ਼ਨ’ ਅਤੇ ‘ਕੰਟਰੀਬਿਊਸ਼ਨ ਟੂ ਕ੍ਰਿਕਟ’ ਹੋਣਗੇ। ਪਹਿਲਾਂ ਇਹ ਪੁਰਸਕਾਰ 6 ਵਰਗਾਂ ਵਿਚ ਦਿੱਤਾ ਜਾਂਦਾ ਸੀ। ਸਚਿਨ ਨੂੰ ਸਹਿਵਾਗ ਤੋਂ ਇਲਾਵਾ ਵੈਸਟਇੰਡੀਜ਼ ਦਾ ਬ੍ਰਾਇਨ ਲਾਰਾ, ਸ਼੍ਰੀਲੰਕਾ ਦਾ ਮੁਥੱਈਆ ਮੁਰਲੀਧਰਨ, ਆਸਟਰੇਲੀਆ ਦਾ ਸ਼ੇਨ ਵਾਰਟਨ ਅਤੇ ਦੱਖਣੀ ਅਫਰੀਕਾ ਦਾ ਜਾਕ ਕੈਲਿਸ ਵੀ ਇਸ ਪੁਰਸਕਾਰ ਦੀ ਦੌੜ ‘ਚ ਸ਼ਾਮਲ ਹੈ।
‘ਕੰਟਰੀਬਿਊਸ਼ਨ ਟੂ ਕ੍ਰਿਕਟ’ ਪੁਰਸਕਾਰ ਤਹਿਤ ਕ੍ਰਿਕਟ ਜਗਤ ਨਾਲ ਜੁੜੇ ਹਰੇਕ ਤਰ੍ਹਾਂ ਦਾ ਯੋਗਦਾਨ ‘ਤੇ ਵਿਚਾਰ ਕੀਤਾ ਜਾਵੇਗਾ, ਜਿਸ ‘ਚ ਮੈਦਾਨ ਕਰਮੀ ਤੋਂ ਲੈ ਕੇ ਪਿੱਚ ਕਿਊਰੇਟਰ, ਅੰਪਾਇਰ ਤੋਂ ਲੈ ਕੇ ਜ਼ਮੀਨੀ ਪੱਧਰ ‘ਤੇ ਆਯੋਜਨ ਕਰਨ ਵਾਲੇ ਜਾਂ ਫਿਰ ਕੋਈ ਵੀ ਅਜਿਹਾ ਵਿਅਕਤੀ ਸ਼ਾਮਲ ਹੋ ਸਕਦਾ ਹੈ ਜਿਸ ਨੇ ਖੇਡ ‘ਤੇ ਸਕਾਰਾਤਮਕ ਅਸਰ ਪਾਇਆ ਹੋਵੇ।

Facebook Comment
Project by : XtremeStudioz