Close
Menu

ਤੇਜਸਵਨ ਸ਼ੰਕਰ ਨੇ ਨਵਾਂ ਕੌਮੀ ਰਿਕਾਰਡ ਬਣਾਇਆ

-- 08 March,2018

ਪਟਿਆਲਾ, ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਵੱਲੋਂ ਇਥੇ 22ਵੇਂ ਕੌਮੀ ਖੇਡ ਸੰਸਥਾ (ਐਨਆਈਐਸ) ਦੇ ਸੈਂਟਰ ਵਿੱਚ ਕਰਵਾਏ ਜਾ ਰਹੇ ‘ਰਨ ਆਦਮ ਫੈਡਰੇਸ਼ਨ ਕੱਪ ਸੀਨੀਅਰ ਨੈਸ਼ਨਲ ਅਥਲੈਟਿਕਸ ਚੈਂਪੀਅਨਸ਼ਿਪ- 2018 ਵਿੱਚ ਅੱਜ ਤਿੰਨ ਖਿਡਾਰੀਆਂ ਨੇ ਗੋਲਡ ਕਾਸਟ ਵਿੱਚ ਹੋਣ ਵਾਲੀਆਂ ਰਾਸ਼ਟਰ ਮੰਡਲ ਖੇਡਾਂ ਲਈ ਕੁਆਲੀਫਾਈ ਕਰ ਲਿਆ ਹੈ |
ਉੱਚੀ ਛਾਲ ਵਿੱਚ ਦਿੱਲੀ ਦੇ ਉਘੇ ਅਥਲੀਟ ਤੇਜਸਵਨ ਸ਼ੰਕਰ ਨੇ 2.28 ਮੀਟਰ ਨਾਲ ਜਿਥੇ ਰਾਸ਼ਟਰਮੰਡਲ ਖੇਡਾਂ ਵਿੱਚ ਖੇਡਣ ਦਾ ਹੱਕ ਪ੍ਰਾਪਤ ਕੀਤਾ ਹੈ, ਉਥੇ ਹੀ ਨਵਾਂ ਕੌਮੀ ਰਿਕਾਰਡ ਵੀ ਬਣਾਇਆ ਹੈ| ਇਸ ਖਿਡਾਰੀ ਨੇ ਆਪਣੇ ਹੀ ਪਿਛਲੇ ਰਿਕਾਰਡ 2.26 ਮੀਟਰ ਨੂੰ ਮਾਤ ਦਿੱਤੀ| ਇਸੇ ਤਰ੍ਹਾਂ ਉੱਚੀ ਛਾਲ ਵਿੱਚ ਹਰਿਆਣਾ ਦੇ ਖਿਡਾਰੀ ਸਿਧਾਰਥ ਯਾਦਵ ਨੇ ਵੀ 2.25 ਮੀਟਰ ਦਾ ਪ੍ਰਦਰਸ਼ਨ ਕਰਦਿਆਂ ਰਾਸ਼ਟਰਮੰਡਲ ਖੇਡਾਂ ਲਈ ਟਿਕਟ ਪੱਕੀ ਕੀਤੀ| ਫੈਡਰੇਸ਼ਨ ਵੱਲੋਂ 2.25 ਮੀਟਰ ਕੁਆਲੀਫਾਈ ਅੰਕ ਨਿਰਧਾਰਿਤ ਕੀਤਾ ਗਿਆ ਸੀ, ਜਿਸ ਨੂੰ ਐਨ ਬਰਾਬਰ ਨੰਬਰ ’ਤੇ ਸਿਧਾਰਥ ਨੇ ਸਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ| ਇਸ ਤੋਂ ਇਲਾਵਾ 10 ਹਜ਼ਾਰ ਮੀਟਰ ਦੌੜ ਵਿੱਚੋਂ ਤਾਮਿਲਨਾਡੂ ਦੀ ਉਘੀ ਦੌੜਾਕ ਐਲ ਸੂਰੀਆ ਨੇ 32 ਮਿੰਟ 23 ਸੈਕਿੰਡ ਤੇ 96 ਸੈਕਿੰਡ ਵਿੱਚ ਰਾਸ਼ਟਰਮੰਡਲ ਖੇਡਾਂ ਲਈ ਥਾਂ ਬਣਾਈ ਹੈ |

ਜੈਵਲਿਨ ਥਰੋਅ ਕੋਚ ਹਾਨ ਸਾਈ ਤੇ ਅਥਲੈਟਿਕ ਸੰਘ ਦੇ ਰਵੱਈਏ ਤੋਂ ਪ੍ਰੇਸ਼ਾਨ

ਕਪਟਿਆਲਾ: ਭਾਰਤੀ ਜੈਵਲਿਨ ਥਰੋਅ ਕੋਚ ਊਵੇ ਹਾਨ ਨੇ ਕਿਹਾ ਕਿ ਪ੍ਰਦਰਸ਼ਨ ਆਧਾਰਿਤ ਬੋਨਸ ਅਤੇ ਹੋਰ ਸਹੂਲਤਾਂ ਨਾ ਮਿਲਣ ਕਾਰਨ ਉਹ ਆਪਣਾ ਧੀਰਜ ਗੁਆ ਰਹੇ ਹਨ। ਨੇਜਾ ਸੁੱਟਣ ਦੇ ਇਤਿਹਾਸ ਵਿੱਚ ਸੌ ਮੀਟਰ ਦੂਰ ਤਕ ਨੇਜਾ ਸੁੱਟਣ ਵਾਲੇ ਇੱਕੋ-ਇੱਕ ਅਥਲੀਟ 55 ਸਾਲਾ ਹਾਨ ਪਿਛਲੇ ਸਾਲ ਨਵੰਬਰ ਵਿੱਚ ਕੌਮੀ ਕੈਂਪ ਦੌਰਾਨ ਭਾਰਤੀ ਟੀਮ ਨਾਲ ਜੁੜੇ ਸਨ। ਹਾਨ ਆਪਣੇ ਚਾਰ ਮਹੀਨਿਆਂ ਦੇ ਕਾਰਜਕਾਲ ਦੌਰਾਨ ਭਾਰਤੀ ਅਥਲੈਟਿਕਸ ਸੰਘ ਅਤੇ ਭਾਰਤੀ ਖੇਡ ਅਥਾਰਟੀ (ਸਾਈ) ਨਾਲ ਵਾਅਦਾ ਨਾ ਨਿਭਾਉਣ ਕਾਰਨ ਨਾਰਾਜ਼ ਹਨ। ਉਨ੍ਹਾਂ ਕਿਹਾ ਕਿ ਸਿਖਲਾਈ ਕੈਂਪ ਵਿੱਚ ਲੋੜੀਂਦੇ ਸਾਮਾਨ ਦੀ ਘਾਟ ਹੈ ਅਤੇ ਲੰਮੀ ਦੂਰੀ ਦੀ ਯਾਤਰਾ ਲਈ ਉਸ ਨੂੰ ਬਿਜ਼ਨੈੱਸ ਕਲਾਸ ਵਰਗੀਆਂ ਸਹੂਲਤਾਂ ਦੀ ਵੀ ਲੋੜ ਹੈ।

Facebook Comment
Project by : XtremeStudioz