Close
Menu

ਤੇਲੰਗਾਨਾ ਬਿੱਲ ਨੂੰ ਜਲਦੀ ਸੰਸਦ ਦੀ ਮਨਜ਼ੂਰੀ ਦਿਵਾਏਗੀ ਸਰਕਾਰ : ਸ਼ਿੰਦੇ

-- 10 December,2013

ਨਵੀਂ ਦਿੱਲੀ,10 ਦਸੰਬਰ (ਦੇਸ ਪ੍ਰਦੇਸ ਟਾਈਮਜ਼)-  ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਮੰਗਲਵਾਰ ਨੂੰ ਕਿਹਾ ਕਿ ਸਰਕਾਰ ਤੇਲੰਗਾਨਾ, ਲੋਕਪਾਲ ਅਤੇ ਫਿਰਕੂ ਹਿੰਸਾ ਰੋਕਥਾਮ ਵਰਗੇ ਮਹੱਤਵਪੂਰਨ ਬਿੱਲਾਂ ਨੂੰ ਜਲਦੀ ਹੀ ਸੰਸਦ ਦੀ ਮਨਜ਼ੂਰੀ ਦਿਵਾਉਣ ਦੀ ਕੋਸ਼ਿਸ਼ ਕਰੇਗੀ। ਸ਼੍ਰੀ ਸ਼ਿੰਦੇ ਨੇ ਇੱਥੇ ਪੱਤਰਕਾਰਾਂ ਦੇ ਸਵਾਲਾਂ ‘ਤੇ ਕੁਝ ਨਹੀਂ ਕਿਹਾ ਕਿ ਕੀ ਇਨ੍ਹਾਂ ਬਿੱਲਾਂ ਨੂੰ ਸੰਸਦ ਦੇ ਮੌਜੂਦਾ ਸਰਦ ਰੁੱਤ ਸੈਸ਼ਨ ਵਿਚ ਪਾਸ ਕਰਾਇਆ ਜਾਵੇਗਾ। ਪਰ ਉਨ੍ਹਾਂ ਨੇ ਕਿਹਾ ਕਿ ਸਰਕਾਰ ਇਨ੍ਹਾਂ ਮਹੱਤਵਪੂਰਨ ਬਿੱਲਾਂ ਨੂੰ ਜਲਦੀ ਸੰਸਦ ਦੀ ਮਨਜ਼ੂਰੀ ਦਿਵਾਉਣ ਦੀ ਕੋਸ਼ਿਸ਼ ਕਰੇਗੀ। ਸ਼ਿੰਦੇ ਨੇ ਦੱਸਿਆ ਕਿ ਤੇਲੰਗਾਨਾ ਸੂਬੇ ਦੇ ਗਠਨ ਦਾ ਬਿੱਲ ਕੇਂਦਰੀ ਮੰਤਰੀਮੰਡਲ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਫਿਲਹਾਲ ਰਾਸ਼ਟਰਪਤੀ ਦੇ ਵਿਚਾਰ ਅਧੀਨ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਤੇਲੰਗਾਨਾ ਬਿੱਲ ‘ਤੇ ਵਿਚਾਰ ਲਈ ਆਂਧਰਾ ਪ੍ਰਦੇਸ਼ ਨੂੰ ਕਿੰਨਾ ਸਮਾਂ ਦੇਣਗੇ, ਇਸ ਬਾਰੇ ‘ਚ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।
ਸ਼੍ਰੀ ਸ਼ਿੰਦੇ ਨੇ ਕਿਹਾ ਕਿ ਸਰਕਾਰ ਤੇਲੰਗਾਨਾ ਦੇ ਇਲਾਵਾ ਲੋਕਪਾਲ ਅਤੇ ਫਿਰਕੂ ਹਿੰਸਾ ਰੋਕਥਾਮ ਵਰਗੇ ਮਹੱਤਵਪੂਰਨ ਬਿੱਲਾਂ ਨੂੰ ਵੀ ਜਲਦੀ ਹੀ ਸੰਸਦ ਦੀ ਮਨਜ਼ੂਰੀ ਦਿਵਾਉਣ ਦੀ ਕੋਸ਼ਿਸ਼ ਕਰੇਗੀ। ਉਨ੍ਹਾਂ ਨੇ ਤੇਲੰਗਾਨਾ ਮੁੱਦੇ ‘ਤੇ ਕਿਹਾ ਕਿ ਕੇਂਦਰੀ ਮੰਤਰੀਮੰਡਲ ਆਂਧਰਾ ਪ੍ਰਦੇਸ਼ ਵਿਧਾਨ ਸਭਾ ਦੇ ਸੁਝਾਅ ਮਿਲਣ ਤੋਂ ਬਾਅਦ ਇਸ ਬਿੱਲ ‘ਤੇ ਫਿਰ ਤੋਂ ਵਿਚਾਰ ਕਰੇਗਾ। ਮੰਤਰੀਮੰਡਲ ਤੋਂ ਬਿੱਲ ਨੂੰ ਦੁਬਾਰਾ ਮਨਜ਼ੂਰ ਕੀਤੇ ਜਾਣ ਤੋਂ ਬਾਅਦ ਬਿੱਲ ਨੂੰ ਸੰਸਦ ਵਿਚ ਪੇਸ਼ ਕੀਤਾ ਜਾਵੇਗਾ। ਲੋਕਪਾਲ ਬਿੱਲ ਬਾਰੇ ਸ਼ਿੰਦੇ ਨੇ ਕਿਹਾ ਕਿ ਲੋਕ ਸਭਾ ਤੋਂ ਪਾਸ ਹੋਣ ਤੋਂ ਬਾਅਦ ਇਸ ਬਿੱਲ ਨੂੰ ਰਾਜ ਸਭਾ ਨੇ ਚੋਣ ਕਮੇਟੀ ਨੂੰ ਭੇਜਿਆ ਸੀ। ਸਰਕਾਰ ਕਮੇਟੀ ਦੀਆਂ ਸਿਫਾਰਿਸ਼ਾਂ ਨੂੰ ਸ਼ਾਮਲ ਕਰਦੇ ਹੋਏ ਬਿੱਲ ਨੂੰ ਇਸ ਸੈਸ਼ਨ ‘ਚ ਰਾਜ ਸਭਾ ‘ਚ ਪੇਸ਼ ਕਰਨਾ ਚਾਹੁੰਦੀ ਹੈ। ਉਨ੍ਹਾਂ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆਂ ਹੈ ਕਿ ਸਰਕਾਰ ਨੇ ਫਿਰਕੂ ਅਤੇ ਹਿੰਸਾ ਰੋਕਥਾਮ ਬਿੱਲ ‘ਤੇ ਆਮ ਸਹਿਮਤੀ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬਿੱਲ 2005 ਤੋਂ ਹੀ ਪੈਂਡਿੰਗ ਹੈ ਅਤੇ ਗ੍ਰਹਿ ਸਕੱਤਰ ਅਨਿਲ ਗੋਸਵਾਮੀ ਨੇ ਹਾਲ ਵਿਚ ਸੂਬਿਆਂ ਦੇ ਗ੍ਰਹਿ ਸਕੱਤਰਾਂ ਨਾਲ ਇਸ ‘ਤੇ ਵਿਸਥਾਰਪੂਰਵਕ ਗੱਲਬਾਤ ਕੀਤੀ ਸੀ।

Facebook Comment
Project by : XtremeStudioz