Close
Menu

ਤੈਮੂਰ ਨੂੰ ਜਨਮ ਦੇਣ ਤੋਂ ਬਾਅਦ ਕਰੀਨਾ ਨੇ ਘਟਾਇਆ 12 ਕਿਲੋ ਭਾਰ

-- 23 March,2017

ਮੁੰਬਈ— ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਫਿਟਨੈੱਸ ਅਤੇ ਸਟਾਈਲ ਦੇ ਮਾਮਲੇ ‘ਚ ਸਭ ਦੀਆਂ ਨਜ਼ਰਾਂ ਉਸ ‘ਤੇ ਰਹਿੰਦੀਆਂ ਹਨ। ਦਸੰਬਰ ‘ਚ ਬੇਟੇ ਤੈਮੂਰ ਨੂੰ ਜਨਮ ਦੇਣ ਤੋਂ ਬਾਅਦ ਉਹ ਦੁਬਾਰਾ ਤੋਂ ਆਪਣੀ ਲੁੱਕ ‘ਚ ਨਜ਼ਰ ਆਉਣ ਲਈ ਮਿਹਨਤ ਕਰ ਰਹੀ ਹੈ। ਤੈਮੁਰ ਦੀ ਡਿਲਵਰੀ ਹੋਣ ਤੋਂ ਬਾਅਦ ਉਹ ਅਕਸਰ ਯੋਗ ਆਦਿ ਕਰਦੀ ਰਹਿੰਦੀ ਹੈ। ਉਹ ਕਾਫੀ ਲੰਬੇ ਸਮੇਂ ਤੋਂ ਬਾਅਦ ਰਜੁਤਾ ਦਿਵੇਕਰ ਦਾ ਡਾਈਟ ਚਾਰਟ ਫਾਲੋਅ ਕਰ ਰਹੀ ਹੈ। ਇਸ ਨਾਲ ਕਰੀਨਾ ਨੇ ਹੁਣ ਤਕ 12 ਕਿਲੋ ਭਾਰ ਘੱਟ ਕਰ ਲਿਆ ਹੈ। 

ਜ਼ਿਕਰਯੋਗ ਹੈ ਕਿ ਪ੍ਰੈਗਨੈਂਸੀ ਦੌਰਾਨ ਕਰੀਬ 18 ਕਿਲੋ ਭਾਰ ਵੱਧ ਗਿਆ ਸੀ। ਰਜੁਤਾ ਦਿਵੇਕਰ ਨੂੰ ਕਰੀਨਾ ਨੇ ਕਿਹਾ ਕਿ ਉਹ ਭਾਰ ਘਟਾਉਣ ‘ਚ ਜ਼ਿਆਦਾ ਜਲਦਬਾਜੀ ਨਹੀਂ ਕਰ ਸਕਦੀ ਹੈ। ਮੈਂ ਸਿਰਫ ਉਹੀ ਭਾਰ ਘਟਾਉਣਾ ਚਾਹੁੰਦੀ ਹਾਂ ਜੋ ਪ੍ਰੈਗਨੇਂਸੀ ਦੌਰਾਣ ਵੱਧ ਗਿਆ ਸੀ। ਮੈ ਹਲਕਾ ਤੇ ਐਨਰਜੀ ਭਰਿਆ ਮਹਿਸੂਸ ਕਰਨਾ ਚਾਹੁੰਦੀ ਹਾਂ ਤੇ ਇਹ ਮੇਰੇ ਲਈ ਬਹੁਤ ਜਰੂਰੀ ਹੈ। ਹਾਲ ਹੀ ‘ਚ ਕਰੀਨਾ ਤੇ ਤੈਮੂਰ ਦੀ ਤਸਵੀਰ ਕਰਕੇ ਕਾਫੀ ਚਰਚਾ ‘ਚ ਆਈ ਸੀ। ਇਹ ਤੀਜੀ ਤਸਵੀਰ ਸੀ ਜਿਸ ‘ਚ ਕਰੀਨਾ, ਸੈਫ ਅਲੀ ਖਾਨ ਤੇ ਬੇਟਾ ਤੈਮੁਰ ਦਿਖਾਈ ਦੇ ਰਹੇ ਸੀ। ਕੁਝ ਦਿਨ ਪਹਿਲਾਂ ਕਰੀਨਾ ਤੈਮੁਰ ਨਾਲ ਈਵਨਿੰਗ ਡਰਾਈਵ ‘ਤੇ ਨਜ਼ਰ ਆਈ ਸੀ। 

 
Facebook Comment
Project by : XtremeStudioz