Close
Menu

ਤੋਲ ਕਰਵਾਉਂਦਿਆਂ ਥਰੂਰ ਦੇ ਸਿਰ ’ਚ ਸੱਟ ਵੱਜੀ

-- 16 April,2019

ਤਿਰੂਵਨੰਤਪੁਰਮ, 16 ਅਪਰੈਲ
ਇੱਥੋਂ ਦੇ ਇੱਕ ਮੰਦਰ ’ਚ ‘ਤੁਲਾਭਰਮ’ ਦੀ ਰਸਮ ਨਿਭਾਉਣ ਸਮੇਂ ਸਿਰ ’ਤੇ ਕੰਡਾ ਵੱਜਣ ਨਾਲ ਕਾਂਗਰਸ ਆਗੂ ਸ਼ਸ਼ੀ ਥਰੂਰ ਜ਼ਖ਼ਮੀ ਹੋ ਗਏ।
ਪਾਰਟੀ ਸੂਤਰਾਂ ਅਨੁਸਾਰ ਸ਼ਸ਼ੀ ਥਰੂਰ ਦੇ ਸਿਰ ’ਚ ਡੂੰਘੀ ਸੱਟ ਵੱਜੀ ਹੈ ਤੇ ਉਨ੍ਹਾਂ ਨੂੰ ਛੇ ਟਾਂਕੇ ਲਾਏ ਗਏ ਹਨ। ਤੁਲਾਭਰਮ ਇੱਕ ਹਿੰਦੂ ਰਸਮ ਹੈ, ਜਿਸ ਵਿੱਚ ਕਿਸੇ ਵਿਅਕਤੀ ਨੂੰ ਉਸ ਦੇ ਭਾਰ ਦੇ ਬਰਾਬਰ ਫੁੱਲਾਂ, ਅਨਾਜ, ਫਲਾਂ ਤੇ ਹੋਰ ਚੀਜ਼ਾਂ ਨਾਲ ਤੋਲਿਆ ਜਾਂਦਾ ਹੈ ਅਤੇ ਉਹ ਤੋਲੀ ਹੋਈ ਸਮੱਗਰੀ ਮੰਦਰ ’ਚ ਦਾਨ ਕੀਤੀ ਜਾਂਦੀ ਹੈ। ਅੱਜ ਮਲਿਆਲਮ ਨਵੇਂ ਵਰ੍ਹੇ ‘ਵਿਸ਼ੂ’ ਮੌਕੇ ਸ੍ਰੀ ਥਰੂਰ ਨੇ ਆਪਣੇ ਭਾਰ ਦੇ ਬਰਾਬਰ ਖੰਡ ਮੰਦਰ ’ਚ ਦਾਨ ਕਰਨ ਮਗਰੋਂ ਆਪਣੀ ਚੋਣ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰਨੀ ਸੀ। ਸ੍ਰੀ ਥਰੂਰ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵਿਧਾਇਕ ਵੀਐੱਸ ਸ਼ਿਵਾਕੁਮਾਰ ਤੇ ਪਾਰਟੀ ਵਰਕਰ ਵੀ ਸਨ। ਉਹ ਜਦੋਂ ਤੱਕੜੀ ’ਤੇ ਬੈਠੇ ਤਾਂ ਅਚਾਨਕ ਤੱਕੜੀ ਦਾ ਇੱਕ ਪਾਸਾ ਟੁੱਟ ਕੇ ਉਨ੍ਹਾਂ ਦੇ ਸਿਰ ’ਚ ਆ ਵੱਜਾ। ਉਨ੍ਹਾਂ ਨੂੰ ਤੁਰੰਤ ਇਲਾਜ ਲਈ ਤ੍ਰਿਵੰਦਰਮ ਮੈਡੀਕਲ ਕਾਲਜ ਲਿਜਾਇਆ ਗਿਆ।

Facebook Comment
Project by : XtremeStudioz