Close
Menu

ਤ੍ਰਿਕੋਣੀ ਟੱਕਰ ਵਿਚ ਫਾਸਲੇ ਹੋਰ ਘੱਟੇ-ਸਰਵੇਖਣ

-- 02 September,2015

ਟੋਰਾਂਟੋ,  ਫੈਡਰਲ ਚੋਣਾਂ ਬਾਬਤ ਨਵੇਂ ਆਏ ਸਰਵੇਖਣ ਇਹ ਦਿਖਾ ਰਹੇ ਹਨ ਕਿ ਤਿੰਨ ਮੁੱਖ ਪਾਰਟਆਂ ਵਿਚ ਆਪਸੀ ਫਾਸਲਾ ਹੋਰ ਘਟਿਆ ਹੈ।

ਇਨ੍ਹਾਂ ਸਰਵੇਖਣਾਂ ਵਿਚ ਇਹ ਵੀ ਦਰਸਾਇਆ ਗਿਆ ਹੈ ਕਿ ਤਿੰਨਾਂ ਪਾਰਟੀਆਂ ਵਿਚੋਂ ਕਿਸ ਆਗੂ ਵਲੋਂ ਵਧੇਰੇ ਧਿਆਨ ਖਿਚਿਆ ਜਾ ਰਿਹਾ ਹੈ।

ਸੀ ਬੀ ਸੀ ਪੋਲ ਟਰੈਕਰ ਮੁਤਾਬਕ ਐਨ ਡੀ ਪੀ ਨੂੰ ਇਸ ਵਕਤ 33.5 ਫੀਸਦੀ ਦਾ ਸਮਰਥਨ ਹਾਸਲ ਹੈ, ਜਿਸ ਤੋਂ ਬਾਅਦ ਕੰਸਰਵੇਟਿਵ 29.1 ਫੀਸਦੀ ਅਤੇ ਤੀਜੇ ਨੰਬਰ ਤੇ ਲਿਬਰਲ ਪਾਰਟੀ ਨੂੰ 27.3 ਫੀਸਦੀ ਦਾ ਸਮਰਥਨ ਹਾਸਲ ਹੋ ਰਿਹਾ ਹੈ। ਗ੍ਰੀਨ ਪਾਰਟੀ ਨੂੰ 5.5 ਫੀਸਦੀ ਅਤੇ ਬਲਾਕ ਕੈਬਕਾਸ ਨੂੰ 15.3 ਫੀਸਦੀ ਦਾ ਕਿਊਬੈਕ ਵਿਚ ਸਮਰਥਨ ਹਾਸਲ ਹੈ।

ਇਹ ਰੂਝਾਨ ਪਿਛੇ ਹੋਏ ਸਰਵੇਖਣਾਂ ਦੇ ਰੂਝਾਨ ਤੋਂ ਥੋੜਾ ਉੱਲਟ ਹੈ ਜਿਸ ਵਿਚ ਨਿਊ ਡੈਮੋਕਰੈਟਿਕ ਪਾਰਟੀ ਨੂੰ ਵਿਚ ਕਾਫੀ ਅੱਗੇ ਦਿਖਾਇਆ ਗਿਆ ਸੀ। ਇਹ ਸਰਵੇਖਣ ਫੋਰਮ ਰਿਸਰਚ ਅਤੇ ਐਂਗਸ ਰੀਡ ਇੰਸਟੀਚੂਅਟ ਵਲੋਂ ਹਫ਼ਤਾ ਪਹਿਲਾਂ ਕਰਵਾਏ ਗਏ ਸਨ। ਇਸ ਵਿਚ ਐਨ ਡੀ ਪੀ ਪਾਰਟੀ ਨੂੰ 40 ਅਤੇ 37 ਫੀਸਦੀ ਦੇ ਸਮਰਥਨ ਹਾਸਲ ਹੁੰਦਾ ਦਰਸਾਇਆ ਗਿਆ ਸੀ। ਇਨ੍ਹਾਂ ਸਰਵੇਖਣਾ ਨੇ ਪਾਰਟੀ ਦੇ ਮਨੋਬੱਲ ਵਿਚ ਭਾਰੀ ਉਤਸ਼ਾਹ ਪੈਦਾ ਕੀਤਾ ਸੀ ਪਰ ਉਸ ਤੋਂ ਬਾਅਦ ਹੋਏ ਚਾਰ ਸਰਵੇਖਣਾ ਵਿਚ ਐਨ ਡੀ ਪੀ ਪਾਰਟੀ ਨੂੰ 31 ਤੋਂ 34 ਫੀਸਦੀ ਸਮਰਥਨ ਹਾਸਲ ਹੁੰਦਾ ਦਿਖਾਇਆ ਗਿਆ ਹੈ।

ਦੋਵੇਂ ਨਵੇਂ ਸਰਵੇਖਣਾਂ ਵਿਚ ਤਿੰਨਾਂ ਪਾਰਟੀਆਂ ਦੀ ਨਜ਼ਦੀਕੀ ਦੌੜ ਦਿਖਾਈ ਦੇ ਰਹੀ ਹੈ। ‘ਦਾ ਇਨੋਵੇਟਿਵ ਰਿਸਰਚ ਗਰੁੱਪ’ ਦੇ ਸਰਵੇਖਣ ਵਿਚ ਐਨ ਡੀ ਪੀ ਨੂੰ 32 ਫੀਸਦੀ, ਕੰਸਰਵੇਟਿਵ 30 ਅਤੇ ਲਿਬਰਲ ਪਾਰਟੀ ਨੂੰ 27 ਫੀਸਦੀ ਸਮਰਥਨ ਹਾਸਲ ਹੈ। ਇਸ ਵਾਰ ਦੇ ਇਨੋਵੇਟਿਵ ਸਰਵੇਖਣ ਵਿਚ ਪੰਜ ਅੰਕਾ ਦਾ ਫਾਸਲਾ ਪਿਛਲੇ ਸਰਵੇਖਣ ਤੋਂ 3 ਅੰਕ ਘੱਟ ਹੈ ਜਿਸ ਵਿਚ ਐਨ ਡੀ ਪੀ ਦਾ ਸਮਰਥਨ ਘਟਿਆ ਹੈ ਅਤੇ ਲਿਬਰਲ ਪਾਰਟੀ ਦਾ ਸਮਰਥਨ ਵਧਿਆ ਹੈ।

ਸੋਮਵਾਰ ਨੂੰ ਪ੍ਰਕਾਸਿ਼ਤ ਹੋਏ ਅਬੈਕਸ ਡੈਟੇ ਮੁਤਾਬਕ ਪਾਰਟੀਆਂ ਦੇ ਸਮਰਥਨ ਵਿਚ ਫਾਸਲਾ ਹੋਰ ਘਟਿਆ ਹੈ। ਇਨ੍ਹਾਂ ਵਲੋਂ ਐਨ ਡੀ ਪੀ ਪਾਰਟੀ ਨੂੰ 31 ਫੀਸਦੀ, ਕੰਸਰਵੇਟਿਵ ਪਾਰਟੀ ਨੂੰ 30 ਫੀਸਦੀ ਅਤੇ ਲਿਬਰਲ ਪਾਰਟੀ ਨੂੰ 28 ਫੀਸਦੀ ਦਾ ਸਮਰਥਨ ਦਰਸਾਇਆ ਗਿਆ ਹੈ। ਇਸ ਵਿਚ ਵੀ ਐਨ ਡੀ ਪੀ ਦੇ ਸਮਰਥਨ ਵਿਚ ਗਿਰਾਵਟ ਅਤੇ ਲਿਬਰਲ ਦੇ ਸਮਰਥਨ ਵਿਚ ਵਾਧਾ ਦਿਖਾਈ ਦਿੰਦਾ ਹੈ।

ਇਨੋਵੇਟਿਵ ਸਰਵੇਖਣਾ ਵਿਚ ਪਾਰਟੀ ਸਮਰਥਨ ਦੇ ਨਾਲ ਨਾਲ ਹੋਰ ਪਹਿਲੂਆਂ ਤੇ ਵੀ ਜਾਣਕਾਰੀ ਇਕੱਠਾ ਕੀਤੀ ਗਈ। ਇਸ ਵਿਚ ਇੱਕ ਤਾਂ ਇਹ ਸੀ ਕਿ ਕੀ ਤੁਸੀਂ ਪਾਰਟੀਆਂ ਆਗੂਆਂ ਬਾਰੇ ਪੜਿਆ, ਸੁਣਿਆ ਜਾਂ ਦੇਖਿਆ ਹੈ ਤਾਂ ਸਟੀਫਨ ਹਾਰਪਰ ਇਸ ਵਿਚ ਸੱਭ ਤੋਂ ਅੱਗੇ ਰਹੇ ਅਤੇ 60 ਫੀਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਸਟੀਫਨ ਹਾਰਪਰ ਬਾਰੇ ਪੜਿਆ, ਸੁਣਿਆ ਜਾਂ ਦੇਖਿਆ ਹੈ। ਜਸਟਿਨ ਟਰੂਡੋ ਬਾਰੇ ਇਹ ਗਿਣਤੀ 52 ਫੀਸਦੀ ਰਹੀ ਅਤੇ ਟੌਮ ਮਲਕੇਅਰ ਇਸ ਵਿਚ 41 ਫੀਸਦੀ ਨਾਲ ਤੀਜੇ ਸਥਾਨ ਤੇ ਰਹੇ।

ਇਹ ਅੰਕੜੇ ਕੈਨੇਡਾ ਭਰ ਵਿਚ ਚੱਲ ਰਹੇ ਆਮ ਰੂਝਾਨ ਬਾਰੇ ਜਾਣਕਾਰੀ ਮੁਹੱਈਆ ਕਰਵਾਉਂਦੇ ਹਨ। ਇਸ ਵਿਚ ਲਿਬਰਲ ਪਾਰਟੀ ਕੁੱਝ ਅੰਕਾ ਨਾਲ ਅੱਗੇ ਵਧੀ ਹੈ। ਕੰਸਰਵੇਟਿਵ ਪਾਰਟੀ ਦੇ ਸਮਰਥਨ ਵਿਚ ਨਾਮਾਤਰ ਗਿਰਾਵਟ ਦਰਜ਼  ਕੀਤੀ ਗਈ ਹੈ ਜਦਕਿ ਐਨ ਡੀ ਪੀ ਪਾਰਟੀ ਦੀ ਸਥਿਤੀ ਸਥਿਰ ਦਿਖਾਈ ਦੇ ਰਹੀ ਹੈ। ਆਉਣ ਵਾਲੇ ਸਮੇਂ ਵਿਚ ਚੋਣ ਮੁਹਿੰਮ ਵਿਚ ਕਈ ਵੱਡੇ ਬਦਲਾਓ ਵੀ ਦੇਖੇ ਜਾ ਸਕਦੇ ਹਨ।

Facebook Comment
Project by : XtremeStudioz