Close
Menu

ਤ੍ਰਿਨੀਦਾਦ ਐਂਡ ਟੋਬੈਗੋ ਨਾਲ ਭਾਰਤ ਆਵੇਗਾ ਲਾਰਾ

-- 14 September,2013

lara

ਪੋਰਟ ਆਫ ਸਪੇਨ- 14 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਵੈਸਟਇੰਡੀਜ਼ ਦਾ ਦਿੱਗਜ ਬੱਲੇਬਾਜ਼ ਬ੍ਰਾਇਨ ਲਾਰਾ ਚੈਂਪੀਅਨਜ਼ ਲੀਗ ਟੀ-20 ਟੂਰਨਮੈਂਟ ਲਈ ਤ੍ਰਿਨੀਦਾਦ ਐਂਡ ਟੋਬੈਗੋ ਦੀ ਟੀਮ ਨਾਲ ਭਾਰਤ ਦੇ ਦੌਰੇ ‘ਤੇ ਆਵੇਗਾ। ਇਹ ਟੂਰਨਾਮੈਂਟ 17 ਸਤੰਬਰ ਤੋਂ ਮੁਹਾਲੀ ‘ਚ ਸ਼ੁਰੂ ਹੋ ਰਿਹਾ ਹੈ। ਲਾਰਾ ਭਾਵੇਂ ਹੀ ਟੀਮ ਮੈਨੇਜਮੈਂਟ ਦਾ ਹਿੱਸਾ ਨਹੀਂ ਹੈ ਪਰ ਉਹ ਭਾਰਤ ਦੌਰੇ ਦੌਰਾਨ ਸੈਰ-ਸਪਾਟਾ ਦੂਤ ਅਤੇ ਟੀਮ ਦੇ ਸਲਾਹਕਾਰ ਦੀ ਦੋਹਰੀ ਭੂਮਿਕਾ ਨਿਭਾਵੇਗਾ। ਟੂਰਨਾਮੈਂਟ ‘ਚ ਟੀਮ ਦੀ ਮਦਦ ਕਰਨ ਦੇ ਚਾਹਵਾਨ ਲਾਰਾ ਨੇ ਕਿਹਾ ਕਿ ਮੈਂ ਉੱਥੇ ਟੀਮ ਮੈਨੇਜਮੈਂਟ ਦੇ ਰੂਪ ‘ਚ ਨਹੀਂ ਸਗੋਂ ਸਾਬਕਾ ਕ੍ਰਿਕਟਰ ਦੇ ਰੂਪ ‘ਚ ਜਾ ਰਿਹਾ ਹਾਂ। ਮੈਂ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕਰਨਾ ਚਾਹੁੰਦਾ ਹਾਂ। ਆਸ ਹੈ ਕਿ ਭਾਰਤ ‘ਚ ਮੈਨੂੰ ਖਿਡਾਰੀਆਂ ਨਾਲ ਗੱਲ ਕਰਨ ਅਤੇ ਉਨ੍ਹਾਂ ਦੀ ਮਦਦ ਕਰਨ ਦਾ ਮੌਕਾ ਮਿਲੇਗਾ।

Facebook Comment
Project by : XtremeStudioz