Close
Menu

ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀਆਂ ਨਵੀਆਂ ਡਿਉਢੀਆਂ ’ਤੇ ਲੱਗਣਗੇ ਸੋਨੇ ਦੇ ਕਲਸ਼

-- 22 July,2015

ਅੰਮ੍ਰਿਤਸਰ, 22 ਜੁਲਾਈ
ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਨਵੀਆਂ ਬਣਾਈਆਂ ਗਈਆਂ ਡਿਉਢੀਆਂ ’ਤੇ ਸੋਨੇ ਦੇ ਕਲਸ਼ ਲਾਏ ਜਾਣਗੇ, ਜਿਸ ਦੀ ਸੇਵਾ 26 ਜੁਲਾਈ ਨੂੰ ਖਾਲਸਾਈ ਪ੍ਰੰਪਰਾਵਾਂ ਮੁਤਾਬਕ ਸ਼ੁਰੂ ਹੋਵੇਗੀ।
ਇਹ ਜਾਣਕਾਰੀ ਸੰਤ ਬਾਬਾ ਬਲਵਿੰਦਰ ਸਿੰਘ ਕਾਰ ਸੇਵਾ ਵਾਲਿਆਂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪਿਛਲੇ ਵਰ੍ਹੇ 3 ਅਗਸਤ 2014 ਨੂੰ ਤਿੰਨ ਡਿਉਢੀਆਂ ਦੀ ਉਸਾਰੀ ਦੀ ਕਾਰ ਸੇਵਾ ਸ਼ੁਰੂ ਕੀਤੀ ਗਈ ਸੀ, ਜੋ ਹੁਣ ਮੁਕੰਮਲ ਹੋ ਗਈ ਹੈ ਅਤੇ ਹੁਣ ਇਨ੍ਹਾਂ ਉਪਰ ਸੋਨੇ ਦੇ ਕਲਸ਼ ਚੜ੍ਹਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਡਿਉਢੀਆਂ ਨੂੰ ਬੜੇ ਸੁੰਦਰ ਢੰਗ ਨਾਲ ਬਣਾਇਆ ਗਿਆ ਹੈ ਅਤੇ ਸੋਨੇ ਦੇ ਕਲਸ਼ ਚੜ੍ਹਾਉਣ ਦੀ ਸੇਵਾ 26 ਜੁਲਾਈ ਨੂੰ ਅਾਰੰਭ ਹੋਵੇਗੀ ਜਦੋਂਕਿ ਤਿੰਨ ਅਗਸਤ ਨੂੰ ਇਨ੍ਹਾਂ ਦਾ ਉਦਘਾਟਨ ਵੀ ਮਰਿਆਦਾ ਅਨੁਸਾਰ ਕੀਤਾ ਜਾਵੇਗਾ। ਉਨ੍ਹਾਂ ਨੇ ਇਥੇ ਚੜ੍ਹਾਏ ਜਾਣ ਵਾਲੇ ਸੋਨੇ ਦੇ ਕਲਸ਼, ਸੋਨੇ ਦਾ ਖੰਡਾ ਤੇ ਹੋਰ ਵਸਤਾਂ ਵੀ ਦਿਖਾਈਆਂ, ਜੋ ਇਥੇ ਸਾਜ ਸੱਜਾ ਵਾਸਤੇ ਤਿਆਰ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਡਿਉਢੀਆਂ ਦੇ ਆਕਾਰ ਵੱਡੇ ਹਨ, ਇਸ ਲਈ ਗੁੰਬਦ ਵੀ 9 ਤੋਂ 10 ਫੁਟ ਉਚਾਈ ਦੇ ਤਿਆਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ 26 ਜੁਲਾਈ ਨੂੰ ਖਾਲਸਾਈ ਪ੍ਰੰਪਰਾਵਾਂ ਮੁਤਾਬਕ ਤਖ਼ਤ ਦੇ ਜਥੇਦਾਰ ਬਾਬਾ ਕੁਲਵੰਤ ਸਿੰਘ ਤੇ ਪੰਜ ਪਿਆਰਿਆਂ ਦੀ ਹਾਜ਼ਰੀ ਵਿਚ ਇਹ ਕਾਰਜ ਅਾਰੰਭ ਕੀਤਾ ਜਾਵੇਗਾ।

Facebook Comment
Project by : XtremeStudioz