Close
Menu

ਤੰਦੂਰ ਕਤਲ ਕਾਂਡ: ਸੁਸ਼ੀਲ ਸ਼ਰਮਾ ਹੋਵੇਗਾ ਰਿਹਾਅ

-- 21 December,2018

ਨਵੀਂ ਦਿੱਲੀ, 21 ਦਸੰਬਰ
ਦਿੱਲੀ ਹਾਈ ਕੋਰਟ ਨੇ ਸਾਬਕਾ ਯੂਥ ਕਾਂਗਰਸ ਆਗੂ ਸੁਸ਼ੀਲ ਕੁਮਾਰ ਸ਼ਰਮਾ, ਜੋ ਕਿ ਆਪਣੀ ਪਤਨੀ ਨੈਨਾ ਸਾਹਨੀ ਦੇ ਕਤਲ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਹਨ, ਨੂੰ ਤੁਰੰਤ ਪ੍ਰਭਾਵ ਨਾਲ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ। ਇਹ ਕਤਲ ਕਾਂਡ 1995 ਵਿਚ ਵਾਪਰਿਆ ਸੀ। ਸ਼ਰਮਾ ਇਸ ਕੇਸ ਵਿਚ ਪਹਿਲਾਂ ਹੀ ਦੋ ਦਹਾਕੇ ਤੋਂ ਵੱਧ ਕੈਦ ਕੱਟ ਚੁੱਕੇ ਹਨ। ਸ਼ਰਮਾ ਨੇ ਨਾਜਾਇਜ਼ ਸਬੰਧਾਂ ਦੇ ਸ਼ੱਕ ਵਿਚ ਪਤਨੀ ਦਾ ਕਤਲ ਕਰ ਕੇ ਦੇਹ ਨੂੰ ਰੈਸਤਰਾਂ ਦੇ ਓਵਨ ਵਿਚ ਜਲਾਉਣ ਦਾ ਯਤਨ ਕੀਤਾ ਸੀ।

Facebook Comment
Project by : XtremeStudioz