Close
Menu

ਥਾਈਲੈਂਡ ‘ਚ ਆਮ ਚੋਣ ਦੀ ਪਹਿਲੀ ਸ਼ਾਮ ‘ਤੇ ਹਿੰਸਕ ਸੰਘਰਸ਼

-- 01 February,2014

ਬੈਂਕਾਕ— ਥਾਈਲੈਂਡ ਦੀ ਵਿਵਾਦਿਤ ਆਮ ਚੋਣ ਤੋਂ ਪਹਿਲਾਂ ਰਾਜਧਾਨੀ ‘ਚ ਸਰਕਾਰ ਸਮਰਥਕਾਂ ਅਤੇ ਵਿਰੋਧੀ ਧਿਰ ਦੇ ਵਰਕਰਾਂ ‘ਚ ਹੋਈ ਝੜਪ ਦੌਰਾਨ ਗੋਲੀਆਂ ਚੱਲੀਆਂ ਅਤੇ ਬੰਬ ਧਮਾਕੇ ਵੀ ਹੋਏ। ਐਤਵਾਰ ਨੂੰ ਹੋਣ ਵਾਲੀ ਵੋਟਿੰਗ ਦੇ ਮੱਦੇਨਜ਼ਰ 20 ਹਜ਼ਾਰ ਸੁਰੱਖਿਆ ਫੋਰਸਾਂ ਦੀ ਤਾਇਨਾਤੀ ਦੇ ਇਲਾਵਾ, ਸੁਰੱਖਿਆ ਦੀ ਸਖਤ ਵਿਵਸਥਾ ਕਰਨ ਦੇ ਬਾਵਜੂਦ ਦੋਹਾਂ ਧਿਰਾਂ ‘ਚ ਹੋਈ ਝੜਪ ‘ਚ ਗੋਲੀਆਂ ਚੱਲਣ ਅਤੇ ਛੋਟੇ ਬੰਬਾਂ ਦੇ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਗੋਲੀਬਾਰੀ ‘ਚ ਘੱਟੋਂ-ਘੱਟ 3 ਲੋਕ ਜ਼ਖ਼ਮੀ ਹੋਏ, ਜਦੋਂਕਿ ਲੀਕ ਸੀ ਇਲਾਕੇ ‘ਚ ਸੰਘਰਸ਼ ਤੋਂ ਬਚਣ ਲਈ ਲੋਕਾਂ ਨੇ ਨੇੜੇ ਦੇ ਸ਼ਾਪਿੰਗ ਮਾਲ ‘ਚ ਸ਼ਰਣ ਲਈ। ਚੋਣਾਂ ਲਈ ਦੇਸ਼ ਭਰ ‘ਚ 93 ਹਜ਼ਾਰ ਵੋਟਿੰਗ ਕੇਂਦਰ ਬਣਾਏ ਜਾਣਗੇ ਅਤੇ 2 ਲੱਖ ਤੋਂ ਜ਼ਿਆਦਾ ਪੁਲਸਕਰਮੀ ਤਾਇਨਾਤ ਕੀਤੇ ਜਾਣਗੇ। ਕੁੱਲ 4.9 ਕਰੋੜ ਵੋਟਰ ਵੋਟ ਪਾਉਣ ਦਾ ਅਧਿਕਾਰ ਉਪਯੋਗਦ ਕਰਨ ਦੇ ਯੋਗ ਹਨ। ਮੁੱਖ ਵਿਰੋਧੀ ਡੈਮੋਕ੍ਰੇਟ ਪਾਰਟੀ ਵਿਵਾਦਿਤ ਚੋਣਾਂ ਦਾ ਬਾਇਕਾਟ ਕਰ ਰਹੀ ਹੈ। ਡੈਮੋਕ੍ਰੇਟ ਪਾਰਟੀ ਦੇ ਨੇਤਾ ਅਭਿਸੀਤ ਵੇੱਜਾਜੀਵਾ ਦਾ ਕਹਿਣਾ ਹੈ ਕਿ ਉਹ ਵੋਟਿੰਗ ਨਹੀਂ ਕਰਣਗੇ। ਝੜਪਾਂ ਅਤੇ ਹਿੰਸਾ ਦੇ ਮੁੱਦੇ ‘ਤੇ ਵਧਦੀ ਚਿੰਤਾ ਦੇ ਵਿੱਚ ਅਧਿਕਾਰੀਆਂ ਨੇ ਕਾਰਜਵਾਹਕ ਪ੍ਰਧਾਨ ਮੰਤਰੀ ਯਿੰਗਲਕ ਅਤੇ ਕੁਝ ਅਹਿਮ ਨੇਤਾਵਾਂ ਸਮੇਤ ਕੁਝ ਖਾਸ ਸਰਕਾਰੀ ਅਹੁਦੇ ਅਧਿਕਾਰੀਆਂ ਨੂੰ ਹੋਰ ਸੁਰੱਖਿਆ ਵਿਵਸਥਾ ਦੇਣ ਦਾ ਫੈਸਲਾ ਕੀਤਾ ਹੈ। ਕਈ ਇਲਾਕਿਆਂ, ਖਾਸ ਕਰਕੇ ਦੇਸ਼ ਦੇ ਦੱਖਣੀ ਖੇਤਰ ਦੇ ਸਥਾਨਕ ਚੋਣ ਦਫਤਰਾਂ ‘ਚ ਹੁਣ ਤੱਕ ਬੈਲਟ ਬਾਕਸ ਨਹੀਂ ਪਹੁੰਚ ਸਕੇ। ਦੇਸ਼ ਦਾ ਦੱਖਣੀ ਖੇਤਰ ਵਿਰੋਧੀ ਧਿਰ ਦਲਾਂ ਦਾ ਮਜ਼ਬੂਤ ਗੜ੍ਹ ਹੈ। ਪ੍ਰਦਰਸ਼ਨਕਾਰੀਆਂ ਵੱਲੋਂ ਲਗਾਏ ਗਏ ਜਾਮ ਕਾਰਨ ਬੈਲਟ ਬਾਕਸ ਨਹੀਂ ਪਹੁੰਚ ਸਕੇ ਸਨ। ਕਈ ਕਰਮੀਆਂ ਦੇ ਅਸਤੀਫਾ ਦੇਣ ਕਾਰਨ ਵੋਟਿੰਗ ਕੇਂਦਰਾਂ ‘ਤੇ ਤਾਇਨਾਤ ਕੀਤੇ ਜਾਣ ਵਾਲੇ ਕਰਮੀਆਂ ਦੀ ਵੀ ਭਾਰੀ ਕਮੀ ਹੋ ਗਈ ਹੈ।

Facebook Comment
Project by : XtremeStudioz