Close
Menu

ਥਾਈਲੈਂਡ ‘ਚ ਬੱਸ ਹਾਦਸੇ ‘ਚ 21 ਦੀ ਮੌਤ, 18 ਜ਼ਖਮੀ

-- 24 October,2013

ਬੈਂਕਾਕ—ਉੱਤਰੀ ਥਾਈਲੈਂਡ ‘ਚ ਇਕ ਬੌਧ ਮੰਦਿਰ ‘ਤੋਂ ਵਾਪਸ ਪਰਤ ਰਹੇ ਸ਼ਰਧਾਲੂਆਂ ਦੀ ਇਕ ਬੱਸ ਦੇ ਖੱਡ ਵਿਚ ਡਿੱਗ ਜਾਣ ਕਾਰਨ 21 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਲਾਪਾਂਗ ਸੂਬੇ ‘ਚ ਵਾਂਗ ਨਿਊਈਯਾ ਜ਼ਿਲੇ ਵਿਚ ਪਹਾੜੀ ਰਸਤੇ ਤੋਂ ਇਕ ਮੋੜਦਾਰ ਰਸਤੇ ਤੋਂ ਲੰਘਦੇ ਸਮੇਂ ਡਰਾਈਵਰ ਨੇ ਬੱਸ ਤੋਂ ਕੰਟਰੋਲ ਗੁਆ ਦਿੱਤਾ ਅਤੇ ਬੱਸ ਕਰੀਬ 98 ਫੁੱਟ ਡੂੰਘੀ ਖੱਡ ਵਿਚ ਜਾ ਡਿਗੀ। ਪੁਲਸ ਅਨੁਸਾਰ ਇਸ ਹਾਦਸੇ ‘ਚ ਡਰਾਈਵਰ ਸਮੇਤ 18 ਲੋਕ ਜ਼ਖਮੀ ਹੋ ਗਏ। ਮਾਰੇ ਗਏ ਲੋਕਾਂ ਵਿਚ ਇਕ ਔਰਤ ਵੀ ਸ਼ਾਮਲ ਹੈ। ਹਾਦਸੇ ‘ਚ ਮਾਰੇ ਗਏ ਲੋਕ ਬੌਧ ਸ਼ਰਧਾਲੂ ਸਨ ਜੋ ਇਕ ਬੌਧ ਮੰਦਿਰ ਦੇ ਦਰਸ਼ਨ ਕਰਕੇ ਪਰਤ ਰਹੇ ਸਨ ਜਦੋਂ ਇਹ ਹਾਦਸਾ ਹੋ ਗਿਆ।
ਡਰਾਈਵਰ ‘ਤੇ ਲਾਪਰਵਾਹੀ ਨਾਲ ਬੱਸ ਚਲਾਉਣ ਦਾ ਦੋਸ਼ ਲਗਾਇਆ ਗਿਆ ਹੈ। ਥਾਈਲੈਂਡ ਦੇ ਕਾਨੂੰਨ ਮੁਤਾਬਕ ਡਰਾਈਵਰ ‘ਤੇ ਦੋਸ਼ ਸਾਬਤ ਹੋਣ ਤੇ ਉਸ ਨੂੰ 10 ਸਾਲ ਦੀ ਸਜ਼ਾ ਹੋ ਸਕਦੀ ਹੈ।

Facebook Comment
Project by : XtremeStudioz