Close
Menu

ਥਾਈਲੈਂਡ ‘ਚ ਸਾਬਕਾ ਪ੍ਰਧਾਨ ਮੰਤਰੀ ਖਿਲਾਫ ਅਪਰਾਧਿਕ ਮੁਕੱਦਮਾ

-- 20 March,2015

ਬੈਂਕਾਕ— ਥਾਈਲੈਂਡ ‘ਚ ਸਾਬਕਾ ਪ੍ਰਧਾਨ ਮੰਤਰੀ ਯਿੰਗਲਕ ਸ਼ਿਨਾਵਾਤਰਾ ਖਿਲਾਫ ਅਪਰਾਧਿਕ ਮੁਕੱਦਮਾ ਚੱਲੇਗਾ। ਦੇਸ਼ ਦੀ ਇਕ ਅਦਾਲਤ ਨੇ ਉਨ੍ਹਾਂ ਖਿਲਾਫ ਅਪਰਾਧਿਕ ਮਾਮਲਾ ਸਵੀਕਾਰ ਕਰ ਲਿਆ ਹੈ। ਮਾਮਲੇ ਦੀ ਸੁਣਵਾਈ 19 ਮਈ ਤੋਂ ਸ਼ੁਰੂ ਹੋਵੇਗੀ। ਯਿੰਗਲਕ ‘ਤੇ ਲੋਕਾਂ ਨੂੰ ਚੋਲ ਮੁਹੱਈਆ ਕਰਵਾਉਣ ਦੀ ਵਿਵਾਦਤ ਯੋਜਨਾ ਨਾਲ ਸੰਬੰਧਤ ਘੋਟਾਲੇ ‘ਚ ਉਨ੍ਹਾਂ ਦੇ ਕਥਿਤ ਤੌਰ ‘ਤੇ ਸ਼ਾਮਲ ਹੋਣ ਨੂੰ ਲੈ ਕੇ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ।
ਸਮਾਚਾਰ ਏਜੰਸੀ ਸਿਨਹੁਆ ਦੀ ਰਿਪੋਰਟ ਮੁਤਾਬਕ ਇਹ ਮਾਮਲਾ ਥਾਈਲੈਂਡ ਦੀ ਸੁਪਰੀਮ ਕੋਰਟ ਦੀ ਰਾਜਨੀਤਿਕ ਅਹੁਦਾ ਅਧਿਕਾਰੀਆਂ ਨਾਲ ਸੰਬੰਧਤ ਅਪਰਾਧਿਕ ਬੈਂਚ ਨੇ ਸਵੀਕਾਰ ਕੀਤਾ। ਇਸ ਸੰਬੰਧ ‘ਚ ਜਾਰੀ ਇਕ ਬਿਆਨ ‘ਚ ਕਿਹਾ ਗਿਆ ਹੈ ਕਿ ਮਾਮਲੇ ਦੀ ਪਹਿਲੀ ਸੁਣਵਾਈ 19 ਮਈ ਨੂੰ ਤੈਅ ਕੀਤੀ ਗਈ ਹੈ। ਇਹ ਮਾਮਲਾ ਅਟਾਰਨੀ ਜਨਰਲ ਦੇ ਦਫਤਰ ਨੇ ਅਦਾਲਤ ‘ਚ ਦਰਜ ਕਰਵਾਇਆ ਹੈ। ਯਿੰਗਲਕ ਦੇ ਦੋਸ਼ੀ ਪਾਏ ਜਾਣ ‘ਤੇ ਉਨ੍ਹਾਂ ਨੂੰ ਜ਼ਿਆਦਾ ਤੋਂ ਜ਼ਿਆਦਾ 10 ਸਾਲ ਕੈਦ ਦੀ ਸਜਾ ਹੋ ਸਕਦੀ ਹੈ। ਸੁਪਰੀਮ ਕੋਰਟ ਦੇ ਉਪ ਪ੍ਰਧਾਨ ਵੀਰਾਪੋਲ ਤਾਂਗਸੁਵਨ ਨੂੰ ਯਿੰਗਲਕ ਮਾਮਲੇ ਦੀ ਕਾਰਵਾਈ ਲਈ ਚੁਣਿਆ ਗਿਆ ਹੈ। ਮਾਮਲੇ ਦੀ ਸੁਣਵਾਈ ਦੌਰਾਨ ਯਿੰਗਲਕ ਨੂੰ ਵਿਅਕਤੀਗਤ ਤੌਰ ‘ਤੇ ਅਦਾਲਤ ‘ਚ ਪੇਸ਼ ਹੋਣਾ ਪਵੇਗਾ।

Facebook Comment
Project by : XtremeStudioz