Close
Menu

ਥਾਈਲੈਂਡ ਨੇ 100 ਉਈਗਰ ਮੁਸਲਿਮਾਂ ਨੂੰ ਵਾਪਸ ਚੀਨ ਭੇਜਿਆ

-- 09 July,2015

ਬੈਂਕਾਕ— ਥਾਈਲੈਂਡ ਨੇ ਉਈਗਰ ਮੁਸਲਿਮ ਭਾਈਚਾਰੇ ਦੇ 100 ਲੋਕਾਂ ਨੂੰ ਚੀਨ ਵਾਪਸ ਭੇਜ ਦਿੱਤਾ ਹੈ। ਸਰਕਾਰੀ ਬੁਲਾਰੇ ਨੇ ਮੀਡੀਆ ਨੂੰ ਕਿਹਾ ਕਿ ਥਾਈਲੈਂਡ ਨੇ ਉਈਗਰ ਭਾਈਚਾਰੇ ਦੇ 100 ਲੋਕਾਂ ਨੂੰ ਉਨ੍ਹਾਂ ਦਾ ਨਾਗਰਿਕਤਾ ਦੀ ਜਾਂਚ ਕਰਨ ਤੋਂ ਬਾਅਦ ਬੁੱਧਵਾਰ ਨੂੰ ਵਾਪਸ ਚੀਨ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਉਈਗਰ ਮੁਸਲਿਮਾਂ ਨੂੰ ਹਲ ਕਰਨ ਲਈ ਅਸੀਂ ਚੀਨ ਅਤੇ ਤੁਰਕੀ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਜਾਤੀ ਦੇ 170 ਤੋਂ ਜ਼ਿਆਦਾ ਲੋਕਾਂ ਨੂੰ ਉਨ੍ਹਾਂ ਦੀ ਨਾਗਰਿਕਤਾ ਦੀ ਜਾਂਚ ਕਰਨ ਤੋਂ ਬਾਅਦ ਉਨ੍ਹਾਂ ਨੂੰ ਤੁਰਕੀ ਭੇਜਿਆ ਗਿਆ ਅਤੇ 100 ਨੂੰ ਚੀਨ ਭੇਜਿਆ ਗਿਆ, ਜਦੋਂਕਿ 50 ਲੋਕਾਂ ਦੀ ਨਾਗਰਿਕਤਾ ਦੀ ਜਾਂਚ ਅਜੇ ਬਾਕੀ ਹੈ।
ਅਮਰੀਕਾ ਸਥਿਤ ਰੇਡੀਓ ਫ੍ਰੀ ਏਸ਼ੀਆ ਮੁਤਾਬਕ ਪਿਛਲੇ ਮਹੀਨੇ ਤੁਰਕੀ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਮਹਿਲਾਵਾਂ ਅਤੇ ਬੱਚਿਆਂ ਸਮੇਤ 173 ਉਈਗਰ ਮੁਸਲਿਮਾਂ ਨੂੰ ਤੁਰਕੀ ‘ਚ ਨਜਾਇਜ਼ ਤੌਰ ‘ਤੇ ਦਾਖਲ ਹੋਣ ਦਾ ਦੋਸ਼ ਲਗਾ ਕੇ ਇਕ ਸਾਲ ਤੋਂ ਵੀ ਜ਼ਿਆਦਾ ਸਮੇਂ ਤੱਕ ਹਿਰਾਸਤ ‘ਚ ਰੱਖਿਆ ਸੀ। ਇਸ ਦੌਰਾਨ ਮਨੁੱਖੀ ਅਧਿਕਾਰ ਸੰਗਠਨਾਂ ਨੇ ਇਨ੍ਹਾਂ ਲੋਕਾਂ ਨੂੰ ਵਾਪਸ ਭੇਜਣ ਦੇ ਥਾਈਲੈਂਡ ਦੇ ਫੈਸਲੇ ‘ਤੇ ਚਿੰਤਾ ਜਾਹਰ ਕਰਦੇ ਹੋਏ ਸ਼ੱਕ ਜਤਾਇਆ ਹੈ ਕਿ ਉਨ੍ਹਾਂ ਨੂੰ ਉਥੇ ਦੁਰਵਿਵਹਾਰ ਅਤੇ ਤਸੀਹਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Facebook Comment
Project by : XtremeStudioz