Close
Menu

ਥਾਈਲੈਂਡ ਰੈਸਕਿਊ : ਆਸਟ੍ਰੇਲੀਅਨ ਡਾਕਟਰ ਰਿਚਰਡ ਹੈਰਿਸ ਦਾ ਸਨਮਾਨ, ਕੀਤੀ ਗਈ ਪ੍ਰਸ਼ੰਸਾ

-- 26 July,2018

ਦੱਖਣੀ ਆਸਟ੍ਰੇਲੀਆ— ਥਾਈਲੈਂਡ ਦੀ ਗੁਫਾ ਅੰਦਰ ਫਸੇ 12 ਫੁੱਟਬਾਲ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚ ਨੂੰ ਬਚਾਉਣ ‘ਚ ਮਦਦ ਕਰਨ ਵਾਲੇ ਦੱਖਣੀ ਆਸਟ੍ਰੇਲੀਆ ਦੇ ਹੀਰੋ ਡਾਕਟਰ ਰਿਚਰਡ ਹੈਰੀ ਹੈਰਿਸ ਨੂੰ ਦੂਜੀ ਵਾਰ ਸਨਮਾਨਤ ਕੀਤਾ ਗਿਆ। ਦੱਖਣੀ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ‘ਚ ਉਨ੍ਹਾਂ ਨੂੰ ਸਨਮਾਨਤ ਕਰਨ ਲਈ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਡਾ. ਰਿਚਰਡ ਹੈਰਿਸ ਗੁਫਾ ਗੋਤਾਖੋਰ ਮਾਹਰ ਡਾਕਟਰ ਹਨ, ਜਿਨ੍ਹਾਂ ਨੇ ਹੜ੍ਹ ਪ੍ਰਭਾਵਿਤ ਥਾਈਲੈਂਡ ਦੀ ਥਾਮ ਲੁਆਂਗ ਗੁਫਾ ‘ਚੋਂ 13 ਜ਼ਿੰਦਗੀਆਂ ਨੂੰ ਬਚਾਉਣ ‘ਚ ਮਦਦ ਕੀਤੀ ਸੀ। 
ਵੀਰਵਾਰ ਨੂੰ ਗਵਰਨਰ ਹਾਊਸ ਵਿਚ ਦੱਖਣੀ ਆਸਟ੍ਰੇਲੀਆ ਦੇ ਗਵਰਨਰ ਹਿਊ ਵੈਨ ਲੇਅ ਨੇ ਇਸ ਸਮਾਗਮ ਦੀ ਮੇਜ਼ਬਾਨੀ ਕੀਤੀ। ਉਨ੍ਹਾਂ ਨੇ ਡਾ. ਹੈਰਿਸ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਹੀਰੋ ਦੱਸਿਆ। ਉਨ੍ਹਾਂ ਦੱਸਿਆ ਕਿ 53 ਸਾਲਾ ਡਾ. ਹੈਰਿਸ ਨੂੰ ਬਹਾਦਰੀ, ਹਿੰਮਤ ਲਈ ਇਸ ਰੈਸਕਿਊ ਦੀ ਸਫਲਤਾ ਦੀ ਪ੍ਰਾਪਤੀ ਲਈ ਖੁਸ਼ੀ ਜ਼ਾਹਰ ਕਰਦੇ ਹਾਂ, ਸਮਾਗਮ ‘ਚ ਮੌਜੂਦ ਸਾਰੇ ਲੋਕਾਂ ਨੇ ਡਾ. ਹੈਰਿਸ ਦਾ ਖੜ੍ਹੇ ਹੋ ਕੇ ਸਨਮਾਨ ਕੀਤਾ ਅਤੇ ਉਨ੍ਹਾਂ ਨੂੰ ਤਸਵੀਰ ਭੇਟ ਕੀਤੀ ਗਈ। ਦੱਖਣੀ ਆਸਟ੍ਰੇਲੀਆ ਦੇ ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਵੀ ਹੈਰਿਸ ਦੀ ਪ੍ਰਸ਼ੰਸਾ ਕੀਤੀ। ਡਾ. ਹੈਰਿਸ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਮੈਂ ਇਸ ਬਚਾਅ ਮੁਹਿੰਮ ਦਾ ਹਿੱਸਾ ਬਣਿਆ। ਇਹ ਬਹੁਤ ਹੀ ਖਤਰਨਾਕ ਆਪਰੇਸ਼ਨ ਸੀ। ਇਹ ਬਚਾਅ ਟੀਮ ‘ਚ ਲੱਗੇ ਗੋਤਾਖੋਰਾਂ ਲਈ ਵੱਡੀ ਜ਼ਿੰਮੇਵਾਰੀ ਸੀ। ਇੱਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਡਾ. ਹੈਰਿਸ ਨੂੰ ਮੰਗਲਵਾਰ ਨੂੰ ਬਹਾਦਰੀ ਮੈਡਲ ਦਿੱਤਾ ਗਿਆ ਸੀ।

Facebook Comment
Project by : XtremeStudioz