Close
Menu

‘ਦਬੰਗ 3’ ਦਾ ਨਿਰਦੇਸ਼ਨ ਨਹੀਂ ਕਰਨਗੇ ਅਰਬਾਜ਼, ਚੰਗੇ ਨਿਰਦੇਸ਼ਨ ਦੀ ਤਲਾਸ਼ ‘ਚ ਹਨ ਸਲਮਾਨ

-- 15 June,2017

ਮੁੰਬਈ— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਭਰਾ ਅਰਬਾਜ਼ ਖਾਨ ਫਿਲਮ ‘ਦਬੰਗ 3’ ਦਾ ਨਿਰਦੇਸ਼ਨ ਨਹੀਂ ਕਰਨਾ ਚਾਹੁੰਦੇ ਅਤੇ ਉਹ ਇਸ ਲਈ ਕੋਈ ਚੰਗਾ ਨਿਰਦੇਸ਼ਨ ਲੱਭ ਲੈਣਗੇ। ਸੂਤਰਾਂ ਮੁਤਾਬਕ ਸਲਮਾਨ ਤੋਂ ਇੰਟਰਵਿਊ ਦੋਰਾਨ ਜਦੋਂ ਉਨ੍ਹਾਂ ਦੇ ਪਸੰਦੀਦਾ ਨਿਰਦੇਸ਼ਕ ਬਾਰੇ ਪੁਛੇ ਜਾਣ ‘ਤੇ ਕਿਹਾ, ”ਅਰਬਾਜ਼ ਇਸ ਫਿਲਮ ਦਾ ਨਿਰਦੇਸ਼ਨ ਨਹੀਂ ਕਰਨਾ ਚਾਹੁੰਦੇ ਹਨ, ਮੈਨੂੰ ਲਗਦਾ ਹੈ ਕਿ ਸੋਹੇਲ ਬਿਹਤਰ ਨਿਰਦੇਸ਼ਕ ਹੈ ਕਿਉਂਕਿ ਉਹ ਜ਼ਿਆਦਾ ਸਹਿਣਸ਼ੀਲ ਹੈ। ਸੋਹੇਲ ਦੇ ਨਾਲ ਤੁਸੀਂ ਚੀਜ਼ਾਂ ‘ਚ ਸੁਧਾਰ ਲਿਆ ਸਕਦੇ ਹੋ ਪਰ ਉਝ ਹੀ ਸਮਾਨ ਸਥਿਤੀਆਂ ‘ਚ ਅਰਬਾਜ਼ ਪਰੇਸ਼ਾਨ ਹੋ ਜਾਂਦਾ ਹੈ ਅਤੇ ਉਨ੍ਹਾਂ ਦਾ ਰਕਤ-ਚਾਪ ਵੱਧਣ ਲੱਗਦਾ ਹੈ”।
ਸਲਮਾਨ ਨੇ ਕਿਹਾ, ”ਅਸੀਂ ‘ਦਬੰਗ 3’ ਸ਼ੁਰੂ ਕਰਨ ਜਾ ਰਹੇ ਹਾਂ, ਇਸ ਨੂੰ ਲੈ ਕੇ ਅਰਬਾਜ਼ ਨੇ ਮੈਨੂੰ ਕਿਹਾ, ”ਬਹੁਤ ਵਧੀਆ ਪਰ ਮੈਂ ਇਸਦਾ ਨਿਰਦੇਸ਼ਨ ਨਹੀਂ ਕਰਾਗਾ, ਮੈਂ ਕੇਵਲ ਇਸ ਦਾ ਨਿਰਮਾਣ ਕਰਾਗਾ। ਇਸ ‘ਤੇ ਮੈਂ ਕਿਹਾ, ”ਬਹੁਤ ਵਧੀਆ, ਅਸੀਂ ਇਸ ਲਈ ਕੋਈ ਚੰਗਾ ਨਿਰਦੇਸ਼ਨ ਲੱਭ ਲਵਾਗੇ”। ਇਸ ਤੋਂ ਇਲਾਵਾ ਸਲਮਾਨ ਆਪਣੀ ਆਉਣ ਵਾਲੀ ਫਿਲਮ ‘ਟਿਊਬਲਾਈਟ’ ਦੀ ਪ੍ਰਮੋਸ਼ਨ ‘ਚ ਵਿਅਸਥ ਹਨ। ਇਸ ਫਿਲਮ ‘ਚ ਸੋਹੇਲ ਖਾਨ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

Facebook Comment
Project by : XtremeStudioz