Close
Menu

ਦਰਦਨਾਕ ਤਸਵੀਰ : ‘ਮੇਰੇ ਹੱਥਾਂ ਤੋਂ ਫਿਸਲ ਗਏ ਮੇਰੇ ਬੱਚੇ’- ਸੀਰੀਆਈ ਲੜਕੇ ਦੇ ਪਿਤਾ ਨੇ ਕਿਹਾ

-- 05 September,2015

ਅੰਕਾਰਾ,  ਤੁਰਕੀ ਦੇ ਸਮੁੰਦਰ ਤੱਟ ‘ਤੇ ਜਿਸ ਤਿੰਨ ਸਾਲਾਂ ਸੀਰੀਆਈ ਬੱਚੇ ਦੀ ਲਾਸ਼ ਵਹਿ ਕੇ ਆ ਗਈ ਸੀ। ਉਸ ਦੇ ਪਿਤਾ ਨੇ ਕਿਹਾ ਹੈ ਕਿ ਉਨ੍ਹਾਂ ਦੇ ਬੱਚੇ ਉਨ੍ਹਾਂ ਦੇ ਹੱਥਾਂ ਤੋਂ ਫਿਸਲ ਗਏ ਸਨ। ਜਦੋਂ ਇਹ ਘਟਨਾ ਹੋਈ ਤਾਂ ਉਸ ਸਮੇਂ ਉਨ੍ਹਾਂ ਦੀ ਕਿਸ਼ਤੀ ਗਰੀਸ ਜਾ ਰਹੀ ਸੀ। ਤੁਰਕੀ ਦੇ ਤੱਟ ‘ਤੇ ਪਈੇ ਬੱਚੇ ਦੀ ਲਾਸ਼ ਨੇ ਦੁਨੀਆ ਭਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅਬਦੁਲਾ ਨੇ ਆਪਣੇ ਤਿੰਨ ਸਾਲਾਂ ਬੇਟੇ ਆਇਲਾਨ, ਚਾਰ ਸਾਲਾਂ ਬੇਟੇ ਘਾਲੇਬ ਤੇ ਪਤਨੀ ਰਿਹਾਨਾ ਨੂੰ ਇਸ ਤ੍ਰਾਸਦੀ ‘ਚ ਗੁਆ ਦਿੱਤਾ।

Facebook Comment
Project by : XtremeStudioz