Close
Menu

ਦਸਵਾਂ ਫੈਡਰਲ ਬਜ਼ਟ ਪੇਸ਼ : ਸਕਿੱਲਜ਼ ਟਰੇਨਿੰਗ ਅਤੇ ਮੁੱਢਲੀਆਂ ਸਹੂਲਤਾਂ ਨੂੰ ਪਹਿਲ

-- 14 February,2014

9495661ਓਟਵਾ , 14 ਫ਼ਰਵਰੀ (ਦੇਸ ਪ੍ਰਦੇਸ ਟਾਈਮਜ਼)-  ਕੈਨੇਡਾ ਦੇ ਵਿੱਤ ਮਮਤਰੀ ਜਿੱਮ ਫ਼ਲਾਹਰਟੀ ਵਲੋਂ ਅੱਜ ਬਾਅਦ ਦੁਪਹਿਰ ਪਾਰਲੀਮੈਂਟ ਵਿਚ ਆਪਣਾ ਦਸਵਾਂ  ਫੈਡਰਲ ਬਜ਼ਟ ਪੇਸ਼ ਕੀਤਾ ਗਿਆ ਜਿਸ ਵਿਚ ਸਕਿੱਲਜ਼ ਟਰੇਨਿੰਗ, ਜਾਬਾਂ ਅਤੇ ਮੁੱਢਲੀਆਂ ਸਹੂਲਤਾਂ ਨੂੰ ਪਹਿਲ ਦੇਣ ਤੋਂ ਇਲਾਵਾ ਕੈਨੇਡਾ ਅਤੇ ਅਮਰੀਕਾ ਵਿਚ ਵਸਤਾਂ ਦੀਆਂ ਕੀਮਤਾਂ ਦੇ ਅੰਤਰ ਨੂੰ ਘਟਾਉਣ ਲਈ ਕਈ ਕਦਮਾਂ ਦਾ ਐਲਾਨ ਕੀਤਾ ਗਿਆ। ਇਸ ਵਿਚ ਕੋਈ ਵੀ ਨਵੇਂ ਟੈਕਸ ਨਹੀਂ ਲਾਏ ਗਏ ਹਨ ਅਤੇ ਨਾ ਹੀ ਕੋਈ ਵੱਡੇ ਨਵੇਂ ਪੋ੍ਰਜੈਕਟਾਂ ਦੀ ਫੰਡਿੰਗ ਦਾ ਜਿਕਰ ਕੀਤਾ ਗਿਆ ਹੈ। ਇਹ ਬਜ਼ਟ ਖਰੀਦਾਰਾਂ ਦੇ ਹੱਕ ਹੈ ਪਰ ਸਿਗਰਟਾਂ ਦੇ ਪੈਕਟ ਦੀ ਕੀਮਤਾਂ ਵਿਚ $4 ਦਾ ਵਾਧਾ ਕੀਤਾ ਗਿਆ ਹੈ ਜਿਸ ਨਾਲ ਵਾਧੂ ਖਰਚੇ ਦੇ $1.8 ਬਿਲੀਅਨ ਦੀ ਪੂਰਤੀ ਹੋ ਸਕੇਗੀ।

ਸਰਕਾਰ ਨੂੰ ਆਸ ਹੈ ਕਿ ਇਸ ਬਜ਼ਟ ਨਾਲ ਇਸ ਸਾਲ ਬਜ਼ਟ ਘਾਟਾ ਸਿਰਫ਼ $2.9 ਬਿਲੀਅਨ ਰਹਿ ਜਾਵੇਗਾ ਅਤੇ 2015-16 ਦੇ ਬਜ਼ਟ ਵਿਚ ਬਜ਼ਟ $.4 ਬਿਲੀਅਨ ਸਰਪੱਲਸ ਹੋ ਜਾਵੇਗਾ ਕਿਉਂਕਿ ਇਸ ਬਜ਼ਟ ਵਿਚ ਸਰਕਾਰ ਨੇ $3 ਬਿਲੀਅਨ ਰਿਸਕ ਫੰਡ ਲਈ ਰੱਖਿਆ ਹੈ। ਬਜ਼ਟ ਪੇਸ਼ ਕਰਨ ਸਮੇਂ ਜਿੱਮ ਫ਼ਾਹਰਟੀ ਦਾ ਕਹਿਣਾ ਸੀ ਕਿ  ਅਸੀਂ ਚਾਹੁੰਦੇ ਹਾਂ ਕਿ ਸਰਕਾਰ ਦੀ ਵਿੱਤੀ ਸਥਿੱਤੀ ਇੰਨੀ ਮਜਬੂਤ ਹੋਵੇ ਕਿ ਉਹ ਕਿਸੇ ਵੀ ਸਥਿੱਤੀ ਦਾ ਮਜਬੂਤੀ ਨਾਲ ਮੁਕਾਬਲਾ ਕਰ ਸਕੇ।

ਬਜ਼ਟ ਵਿਚ ਜਾਬ ਟਰੈਨਿੰਗ ਨੂੰ ਪਹਿਲ ਦਿੰਦਿਆਂ ਇਸ ਸਾਲ $100 ਮਿਲੀਅਨ ਤੋਂ ਜਿ਼ਆਦਾ ਜਾਬ ਟਰੇਨਿੰਗ ਲਈ ਰੱਖਿਆ ਹੈ ਜਿਸ ਨਾਲ 26,000 ਲੋਕਾਂ ਨੂੰ ਲਾਭ ਹੋਵੇਗਾ ਅਤੇ ਬੇਰੁਜਗਾਰੀ ਕੁਝ ਘੱਟ ਹੋ ਸਕੇਗੀ ਜੋ 7% `ਤੇ ਹੀ ਟਿਕੀ ਹੋਈ ਹੈ। ਸਰਕਾਰ ਨੇ ਕੈਨੇਡਾ ਭਰ ਵਿਚ ਆਉਣ ਵਾਲੇ ਪੰਜ ਸਾਲਾਂ ਲਈ ਹਾਈਵੇਜ,਼ ਪੁੱਲ ਅਤੇ ਡੈਮਾਂ ਦੀ ਰਿਪੇਅਰ ਅਤੇ ਰੱਖ-ਰਖਾਵ ਲਈ $392 ਮਿਲੀਅਨ ਰੱਖੇ ਹਨ।

ਸਰਕਾਰ ਵਲੋਂ ਰੂਰਲ ਅਤੇ ਉਤਰੀ ਪੋ੍ਰਵਿੰਸਾਂ ਵਿਚ ਇੰਟਰਨੈੱਟ ਸੇਵਾਵਾਂ ਪ੍ਰਦਾਨ ਕਰਨ ਲਈ $305 ਮਿਲੀਅਨ ਰੱਖੇ ਹਨ ਜਿਸ ਨਾਲ 2, 80,000 ਲੋਕਾਂ ਨੂੰ ਲਾਭ ਮਿਲੇਗੀ। ਕੈਨੇਡਾ ਅਤੇ ਅਮਰੀਕਾ ਵਿਚ ਵਸਤਾਂ ਦੀ ਕੀਮਤਾਂ ਵਿਚ ਬਰਾਬਰੀ ਲਿਆਉਣ ਲਈ ਸਰਕਾਰ ਵਲੋਂ ੳਚਿੱਤ ਕਦਮ ਉਠਾਉਣ ਲਈ ਕੈਂਨੇਡਾ ਕੰਪੀਟੀਸ਼ਨ ਕਮਿਸ਼ਨਰ ਨੂੰ ਉਚਿੱਤ ਕਦਮ ਉਠਾਉਣ ਲਈ ਪਾਵਰਾਂ ਦਿਤੀਆਂ ਗਈਆਂ ਹਨ। ਸਰਕਾਰ ਨੇ ਉਹਨਾਂ ਸਮਾਜ ਦੇਵੀ ਸੰਸਥਾਵਾਂ `ਤੇ ਸਖਤੀ ਕਰਨ ਦਾ ਵੀ ਵਾਅਦਾ ਕੀਤਾ ਹੈ ਜਿਹੜੀਆਂ ਇਹਨਾਂ ਨੂੰ ਦਿਤੇ ਦਾਨ ਨਾਲ ਅੱਤਵਾਦੀ ਕਾਰਵਾਈਆਂ ਨੂੰ ਸਹਿਯੋਗ ਦਿੰਦੀਆਂ ਹਨ।

ਸਰਕਾਰ ਵਲੋਂ ਸਾਬਕਾ ਫੌਜੀਆਂ ਲਈ ਕੋਈ ਨਵੇਂ ਪੋ੍ਰਗਰਾਮ ਲਈ ਫੰਡਿੰਗ ਨਹੀਂ ਕੀਤੀ ਗਈ ਸਗੋਂ ਆਉਣ ਵਾਲੇ ਦੋ ਸਾਲਾਂ ਲਈ ਉਹਨਾਂ ਦੇ ਸਸਕਾਰ ਲਈ $6 ਮਿਲੀਅਨ ਅਤੇ ਵੈਬ ਟੂਲਜ਼ ਲਈ $2.1 ਮਿਲੀਅਨ ਦਾ ਐਲਾਨ ਕੀਤਾ ਹੈ।

 

Facebook Comment
Project by : XtremeStudioz