Close
Menu

ਦਹਾਕਾ ਭਰ ਮੁਟਿਆਰਾਂ ਨਾਲ ਬਲਾਤਕਾਰ ਕਰਨ ਵਾਲੇ ਕਾਸਤਰੋ ਵੱਲੋਂ ਜੇਲ੍ਹ ਵਿੱਚ ਖ਼ੁਦਕੁਸ਼ੀ

-- 05 September,2013

File photo of Castro standing between attorneys as his sentence is read to him by the judge in the courtroom in Cleveland

ਵਾਸ਼ਿੰਗਟਨ, 5 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਤਿੰਨ ਮੁਟਿਆਰਾਂ ਨੂੰ ਆਪਣੀ ਕੈਦ ਵਿੱਚ ਰੱਖ ਕੇ ਉਨ੍ਹਾਂ ਨਾਲ ਦਹਾਕੇ ਤੱਕ ਜਬਰ-ਜਨਾਹ ਕਰਨ ਵਾਲੇ ਏਰੀਅਲ ਕਾਸਤਰੋ ਨੇ ਜੇਲ੍ਹ ਵਿੱਚ ਆਪਣੇ ਸੈੱਲ ਵਿੱਚ ਬੀਤੇ ਦਿਨ ਖ਼ੁਦਕੁਸ਼ੀ ਕਰ ਲਈ। ਉਸ ਨੂੰ ਅਗ਼ਵਾ ਤੇ ਜਬਰ-ਜਨਾਹ ਦੇ ਦੋਸ਼ ਵਿੱਚ 1000 ਸਾਲ ਤੋਂ ਵੱਧ ਦੀ ਸਜ਼ਾ ਹੋਈ ਸੀ।
ਓਹਾਈਓ ਸਕੂਲ ਦੇ ਬੱਸ ਚਾਲਕ ਕਾਸਤਰੋ ਨੂੰ ਬੀਤੇ ਮਹੀਨੇ ਹੀ ਸਜ਼ਾ ਸੁਣਾਈ ਗਈ ਸੀ। 53 ਸਾਲਾ ਇਸ ਮੁਜਰਿਮ ਨੇ ਆਪਣੇ ਸੈੱਲ ਵਿੱਚ ਫਾਹਾ ਲੈ ਲਿਆ। ਇਹ ਸਭ ਕਿਵੇਂ ਹੋਇਆ, ਇਸ ਦੀ ਜਾਂਚ ਸ਼ੁਰੂ ਹੋ ਗਈ ਹੈ।
ਉਸ ਨੇ 2002 ਤੋਂ 2004 ਦੇ ਵਿਚਾਲੇ ਤਿੰਨ ਲੜਕੀਆਂ, ਜਿਨ੍ਹਾਂ ਦੀ ਉਮਰ ਉਸ ਵੇਲੇ 14 ਤੋਂ 20 ਸਾਲ ਦੇ ਦਰਮਿਆਨ ਸੀ, ਨੂੰ ਅਗ਼ਵਾ ਕਰਕੇ ਉਨ੍ਹਾਂ ਨੂੰ ਆਪਣੀ ਕੈਦ ਵਿੱਚ ਦਹਾਕੇ ਤੱਕ ਰੱਖਿਆ ਤੇ ਜਬਰ-ਜਨਾਹ ਕੀਤਾ। ਇਨ੍ਹਾਂ ਦੇ ਨਾਂ ਅਮਾਂਡਾ ਬੈਰੀ (27), ਜੀਨਾ ਡੀ. ਜੀਸਸ (23) ਤੇ ਮਿਸ਼ੇਲ ਨਾਈਟ (32) ਹਨ। ਇਸ ਸਾਲ 6 ਮਈ ਨੂੰ ਬੈਰੀ, ਕਾਸਤਰੋ ਦੀ ਕੈਦ ਵਿੱਚ ਨਿਕਲਣ ’ਚ ਸਫ਼ਲ ਹੋ ਗਈ ਤੇ ਉਸ ਨੇ ਆਪਣੀ ਮਦਦ ਲਈ ਗੁਆਂਢੀਆਂ ਨੂੰ ਸੱਦਿਆ। ਕਾਸਤਰੋ ਇਸ ਸਮੇਂ ਬੈਰੀ ਦੀ ਇਕ ਧੀ ਦਾ ਪਿਓ ਵੀ ਹੈ।
ਪਹਿਲੀ ਅਗਸਤ ਨੂੰ ਜਦੋਂ ਕਾਸਤਰੋ ਨੂੰ ਸਜ਼ਾ ਸੁਣਾਈ ਗਈ ਤਾਂ ਉਸ ਨੇ ਜੱਜ ਨੂੰ ਕਿਹਾ ਸੀ, ‘‘ਮੈਂ ਕੋਈ ਸ਼ੈਤਾਨ ਨਹੀਂ ਹਾਂ, ਮੈਂ ਵੀ ਬਚਪਨ ਵਿੱਚ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੋਇਆ ਸੀ।’’

Facebook Comment
Project by : XtremeStudioz