Close
Menu

ਦਹਿਸ਼ਤਵਾਦ ਦੇ ਖਾਤਮੇ ਲਈ ਨਵਾਜ਼ ਵੱਲੋਂ ਸਖ਼ਤ ਕਦਮ ਚੁੱਕਣ ਦਾ ਅਹਿਦ

-- 02 January,2015

ਇਸਲਾਮਾਬਾਦ, ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਦਹਿਸ਼ਤਵਾਦ ਦੀ ਚੁਣੌਤੀ ਨਾਲ ਸਿੱਝਣ ਲਈ ਠੋਸ ਕਦਮ ਉਠਾਵੇਗੀ ਅਤੇ ਉਨ੍ਹਾਂ ਪਾਕਿਸਤਾਨ ਨੂੰ ਇਸ ਅਲਾਮਤ ਤੋਂ ਨਿਜਾਤ ਦਿਵਾਉਣ ਦਾ ਅਹਿਦ ਲਿਆ।
ਪ੍ਰਧਾਨ ਮੰਤਰੀ ਨੇ ਕੱਲ੍ਹ ਸੈਨੇਟ ਨੂੰ ਸੰਬੋਧਨ ਕਰਦਿਆ ਕਿਹਾ, ‘‘ਦੇਸ਼ ਨੂੰ ਦਹਿਸ਼ਤਗਰਦੀ ਤੋਂ ਨਿਜਾਤ ਦਿਵਾਉਣ ਦੇ ਸਾਡੇ ਅਹਿਦ ਤਹਿਤ ਅਸੀਂ ਕਿਸੇ ਵੀ  ਆਲਮੀ ਸ਼ਕਤੀ ਨਾਲ ਮਿਲ ਕੇ ਚੱਲਣ ਲਈ ਤਿਆਰ ਹਾਂ।’’ ਉਨ੍ਹਾਂ ਕਿਹਾ ਕਿ ਦਹਿਸ਼ਤਵਾਦ ਖ਼ਿਲਾਫ਼ ਲੜਾਈ ਤੋਂ ਪਿਛਾਂਹ ਹਟਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਆਖਿਆ ਕਿ ਜ਼ਰਬ-ਏ-ਅਜ਼ਬ ਅਪਰੇਸ਼ਨ ਨੇ ਦਹਿਸ਼ਤਗਰਦਾਂ ਨੂੰ ਭਾਰੀ ਢਾਹ ਲਾਈ ਹੈ। ਦਹਿਸ਼ਤਵਾਦ ਖ਼ਿਲਾਫ਼ ਲੜਾਈ ਦੌਰਾਨ 50000 ਤੋਂ ਵੱਧ ਪਾਕਿਸਤਾਨੀ ਮਾਰੇ ਗਏ ਹਨ ਅਤੇ ਸਰਕਾਰ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਨੈਸ਼ਨਲ ਐਕਸ਼ਨ ਪਲਾਨ ਵਿੱਚ ਹਿੱਸਾ ਪਾਉਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਸੰਸਦੀ ਆਗੂਆਂ ਦੀ ਮੀਟਿੰਗ ਵਿੱਚ ਇਕ 20-ਨੁਕਾਤੀ ਏਜੰਡੇ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ ਹੈ।
ਪਾਕਿਸਤਾਨੀ ਲੜਾਕੂ ਜਹਾਜ਼ਾਂ ਵੱਲੋਂ ਅੱਜ ਉੱਤਰੀ ਵਜ਼ੀਰਿਸਤਾਨ ਏਜੰਸੀ ਦੇ ਸ਼ਾਵਲ ਇਲਾਕੇ ਵਿੱਚ ਕੀਤੇ ਹਵਾਈ ਹਮਲਿਆਂ ’ਚ ਘੱਟੋ-ਘੱਟ 23 ਸ਼ੱਕੀ ਦਹਿਸ਼ਤਪਸੰਦ ਮਾਰੇ ਗਏ ਹਨ। ਫੌਜ ਵੱਲੋਂ ਜਾਰੀ ਕੀਤੇ ਗਏ ਇਕ ਬਿਆਨ ਅਨੁਸਾਰ ਹਵਾਈ ਹਮਲਿਆਂ ਵਿੱਚ ਦਹਿਸ਼ਤਪਸੰਦਾਂ ਦੀਆਂ ਚਾਰ ਛੁਪਣਗਾਹਾਂ ਤਬਾਹ ਹੋ ਗਈਆਂ ਹਨ।

Facebook Comment
Project by : XtremeStudioz