Close
Menu

ਦਾਊਦ ਇਬਰਾਹੀਮ ਦੇ ਇਕ ਹਜ਼ਾਰ ਕਰੋੜ ਦੇ ਹਵਾਲਾ ਵਪਾਰ ਦਾ ਭਾਂਡਾ ਭੰਨਿਆ

-- 26 September,2015

ਕੋਲਕਾਤਾ, ਇਨਕਮ ਟੈਕਸ ਅਧਿਕਾਰੀਆਂ ਨੇ ਕੋਲਕਾਤਾ ‘ਚ 1000 ਕਰੋੜ ਰੁਪਏ ਦੇ ਹਵਾਲਾ ਰੈਕਟ ਦਾ ਖੁਲਾਸਾ ਕੀਤਾ ਹੈ। ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਜ਼ (ਸੀ.ਬੀ.ਡੀ.ਟੀ) ਨੇ ਛਾਪਾ ਮਾਰ ਕੇ 60 ਬੈਗ ਫੜੇ, ਜਿਨ੍ਹਾਂ ‘ਚ ਕਰੀਬ 70 ਕਰੋੜ ਰੁਪਏ ਕੈਸ਼ ਭਰਿਆ ਹੋਇਆ ਸੀ। ਫੜੀ ਗਈ ਰਕਮ ਤਾਮਿਲਨਾਡੂ ਤੇ ਪੱਛਮੀ ਬੰਗਾਲ ‘ਚ ਲਾਟਰੀ ਸਕੀਮ ਦੇ ਰਾਹੀਂ ਇਕੱਠੀ ਕੀਤੀ ਗਈ ਸੀ। ਆਈ.ਬੀ. ਸੂਤਰਾਂ ਮੁਤਾਬਿਕ 100 ਕਰੋੜ ਰੁਪਏ ਯੂ.ਏ.ਈ. ਭੇਜੇ ਜਾਣੇ ਸਨ। ਜਾਂਚ ਕਰ ਰਹੇ ਇਕ ਖੁਫੀਆ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਸ ਤਰੀਕੇ ਨਾਲ ਯੂ.ਏ.ਈ. ਜਾਂ ਸਾਉਦੀ ਅਰਬ ਭੇਜੇ ਜਾਣ ਵਾਲੇ ਸਾਰੇ ਪੈਸਿਆਂ ਦਾ ਸਬੰਧ ਡੀ. ਕੰਪਨੀ ਨਾਲ ਹੁੰਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਰੈਕਟ ਦਾ ਸਬੰਧ ਅੰਤਰਰਾਸ਼ਟਰੀ ਡਾਨ ਦਾਊਦ ਇਬਰਾਹੀਮ ਨਾਲ ਵੀ ਹੈ। ਦਾਊਦ ਭਾਰਤ ‘ਚ 1993 ਦੇ ਬੰਬ ਧਮਾਕਿਆਂ ਦਾ ਮੁੱਖ ਦੋਸ਼ੀ ਹੈ। ਸ਼ੁਰੂਆਤੀ ਜਾਂਚ ‘ਚ ਪਤਾ ਚੱਲਿਆ ਹੈ ਕਿ ਇਸ ਰਕਮ ਨੂੰ ਯੂ.ਏ.ਈ. ਭੇਜਿਆ ਜਾ ਰਿਹਾ ਸੀ। ਸੂਤਰਾਂ ਮੁਤਾਬਿਕ ਡੀ-ਕੰਪਨੀ ਅਜਿਹੀਆਂ ਕਈ ਲਾਟਰੀ ਸਕੀਮਾਂ ਭਾਰਤ ‘ਚ ਚਲਾ ਰਹੀ ਹੈ ਜੋ ਭਾਰਤ ‘ਚ ਲੋਕਾਂ ਤੋਂ ਪੈਸੇ ਠੱਗਣ ਦਾ ਕੰਮ ਕਰਦੀ ਹੈ। ਗ੍ਰਹਿ ਮੰਤਰਾਲਾ ਨੂੰ ਭੇਜੀ ਗਈ ਰਿਪੋਰਟ ‘ਚ ਆਈ.ਬੀ. ਨੇ ਕਿਹਾ ਹੈ ਕਿ ਠੱਗੀ ਗਈ ਰਕਮ ਕਰੀਬ 4 ਹਜ਼ਾਰ ਕਰੋੜ ਰੁਪਏ ਦੇ ਹੋਣ ਦਾ ਅਨੁਮਾਨ ਹੈ। ਇਹ ਰਕਮ ਹਵਾਲਾ ਦੇ ਰਾਹੀਂ ਸਾਉਦੀ ਅਰਬ ਤੇ ਯੂ.ਏ.ਈ. ਤੋਂ ਹੋ ਕੇ ਪਾਕਿਸਤਾਨ ਜਾਣੀ ਸੀ।

Facebook Comment
Project by : XtremeStudioz