Close
Menu

ਦਾਊਦ ‘ਤੇ ਸਰਕਾਰ ਕੇਵਲ ਬਿਆਨ ਨਾ ਦੇਵੇ, ਪਾਕਿਸਤਾਨ ‘ਚ ਵੜ ਕੇ ਕਰੇ ਕਾਰਵਾਈ: ਕਾਂਗਰਸ

-- 22 August,2015

ਨਵੀਂ ਦਿੱਲੀ, 22 ਅਗਸਤ  – ਦਾਊਦ ਇਬਰਾਹੀਮ ਦੇ ਪਾਕਿਸਤਾਨ ‘ਚ ਛੁਪੇ ਹੋਣ ਦੀ ਖ਼ਬਰ ‘ਤੇ ਕਾਂਗਰਸ ਦੇ ਬੁਲਾਰੇ ਮਨੀਸ਼ ਤਿਵਾੜੀ ਨੇ ਕਿਹਾ ਕਿ ਚਾਹੇ ਉਹ ਐਨਡੀਏ ਦੀ ਸਰਕਾਰ ਹੋਵੇ ਜਾਂ ਯੂਪੀਏ ਦੀ, ਸਾਰਿਆਂ ਨੂੰ ਪਤਾ ਹੈ ਕਿ ਦਾਊਦ ਪਾਕਿਸਤਾਨ ‘ਚ ਲੁਕਿਆ ਹੋਇਆ ਹੈ। ਅਜਿਹੇ ‘ਚ ਉਸਨੂੰ ਬਾਹਰ ਲਿਆਉਣ ਲਈ ਠੋਸ ਕਦਮ ਚੁੱਕੇ ਜਾਣ ਦੀ ਲੋੜ ਹੈ। ਮਨੀਸ਼ ਨੇ ਕਿਹਾ ਕਿ ਅਮਰੀਕਾ ਨੂੰ ਜਦੋਂ ਪਤਾ ਲੱਗਾ ਕਿ ਓਸਾਮਾ ਬਿਨ ਲਾਦੇਨ ਪਾਕਿਸਤਾਨ ‘ਚ ਲੁਕਿਆ ਹੈ ਤਾਂ ਉਸਨੇ ਕਿਸੇ ਅਖਬਾਰ ‘ਚ ਇਸ ਗੱਲ ਨੂੰ ਨਹੀਂ ਛਪਵਾਇਆ, ਸਗੋਂ ਉਸਨੂੰ ਉਥੇ ਹੀ ਜਾ ਕੇ ਮਾਰ ਮੁਕਾਇਆ। ਉਨ੍ਹਾਂ ਨੇ ਕਿਹਾ ਕਿ ਦਾਊਦ ਭਾਰਤ ਦਾ ਓਸਾਮਾ ਬਿਨ ਲਾਦੇਨ ਹੈ। ਪਾਕਿਸਤਾਨ ‘ਚ ਵੜ ਕੇ ਉਸ ‘ਤੇ ਕਾਰਵਾਈ ਹੋਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਕਿ ਭਾਰਤ ਸਰਕਾਰ ਨੂੰ ਪਤਾ ਲੱਗਾ ਹੈ ਕਿ ਦਾਊਦ ਆਪਣੇ ਪਰਿਵਾਰ ਦੇ ਨਾਲ ਪਾਕਿਸਤਾਨ ਦੇ ਕਰਾਚੀ ‘ਚ ਰਹਿ ਰਿਹਾ ਹੈ।

Facebook Comment
Project by : XtremeStudioz