Close
Menu

ਦਾਊਦ, ਲਖਵੀ ਤੇ ਸਈਦ ਦੀ ਜਾਇਦਾਦ ਜ਼ਬਤ ਕਰਨ ਦੀ ਪਾਕਿਸਤਾਨ ਨੂੰ ਮੰਗ ਕਰੇਗਾ ਭਾਰਤ

-- 24 May,2015

ਨਵੀਂ ਦਿੱਲੀ, ਦੇਸ਼ ਦੇ ਕੱਟੜ ਦੁਸ਼ਮਣ ਦਾਊਦ ਇਬਰਾਹੀਮ, ਜਕੀਉਰ ਰਹਿਮਾਨ ਲਖਵੀ ਤੇ ਹਾਫ਼ਿਜ਼ ਸਈਦ ‘ਤੇ ਕੇਂਦਰ ਸਰਕਾਰ ਸਖ਼ਤੀ ਵਰਤਣ ਦੇ ਮੂਡ ‘ਚ ਹੈ। ਸੰਯੁਕਤ ਰਾਸ਼ਟਰ ਦਾ ਮੈਂਬਰ ਹੋਣ ਦੇ ਨਾਤੇ ਭਾਰਤ ਪਾਕਿਸਤਾਨ ਨੂੰ ਦਾਊਦ ਇਬਰਾਹੀਮ, ਜਕੀਉਰ ਰਹਿਮਾਨ ਲਖਵੀ ਤੇ ਹਾਫ਼ਿਜ਼ ਸਈਦ ਦੀ ਜਾਇਦਾਦ ਜ਼ਬਤ ਕਰਨ ਦੀ ਮੰਗ ਕਰੇਗਾ। ਲਖਵੀ, ਸਈਦ ਤੇ ਜਕੀਉਰ ਰਹਿਮਾਨ ਤਿੰਨੇ ਹੀ ਸੰਯੁਕਤ ਰਾਸ਼ਟਰ ਸਿਕਯੋਰਿਟੀ ਕਾਉਂਸਿਲ ( ਯੂਐਨਐਸਸੀ ) ਦੀ ਅਲਕਾਇਦਾ ਪ੍ਰਤੀਬੰਧਿਤ ਲਿਸਟ ‘ਚ ਸ਼ਾਮਿਲ ਹਨ, ਜਿਸਦੇ ਮੱਦੇਨਜ਼ਰ ਇਸਲਾਮਾਬਾਦ ‘ਤੇ ਜਾਇਦਾਦ ਨੂੰ ਜ਼ਬਤ ਕਰਨ ਲਈ ਦਬਾਅ ਬਣਾਇਆ ਜਾ ਸਕਦਾ ਹੈ। ਸਰਕਾਰ ਦੇ ਇੱਕ ਅਧਿਕਾਰੀ ਦੇ ਮੁਤਾਬਕ, ਯੂਐਨ ਦਾ ਮੈਂਬਰ ਦੇਸ਼ ਹੋਣ ਦੇ ਨਾਤੇ ਇਹ ਪਾਕਿਸਤਾਨ ਦੀ ਜ਼ਿੰਮੇਵਾਰੀ ਹੈ ਕਿ ਉਹ ਇਨ੍ਹਾਂ ਤਿੰਨਾਂ ਦੀ ਜਾਇਦਾਦ ਜ਼ਬਤ ਕਰੇ। ਅਸੀਂ ਇਸ ਬਾਰੇ ‘ਚ ਪਾਕਿਸਤਾਨ ਨੂੰ ਇਨ੍ਹਾਂ ਤਿੰਨ ਅੱਤਵਾਦੀਆਂ ਦੀ ਜਾਇਦਾਦ ਜ਼ਬਤ ਕਰਨ ਲਈ ਰਸਮੀ ਪੱਤਰ ਭੇਜਣ ਵਾਲੇ ਹਾਂ।

Facebook Comment
Project by : XtremeStudioz